ਜ਼ੀਰਕਪੁਰ :ਪਿੰਡ ਦੌਲਤ ਸਿੰਘ ਵਾਲਾ ਵਿੱਚ ਤੜਕੇ ਪੰਚਕੂਲਾ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਸੜਕ ’ਤੇ ਪਾਣੀ ਭਰ ਜਾਣ ਕਾਰਨ ਪਲਟ ਗਈ। ਘਟਨਾ ਸਮੇਂ ਸਕੂਲ ਬੱਸ ‘ਚ ਕਰੀਬ 15 ਬੱਚੇ ਸਵਾਰ ਸਨ। ਸੂਤਰਾਂ ਮੁਤਾਬਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਘਟਨਾ ਤੋਂ ਬਾਅਦ ਬੱਚੇ ਡਰ ਗਏ। ਬੱਸ ਡਰਾਈਵਰ ਅਨੁਸਾਰ ਮੀਂਹ ਕਾਰਨ ਸੜਕ ’ਤੇ ਪਾਣੀ ਭਰ ਗਿਆ ਸੀ।ਜਦੋਂ ਉਸਦੀ ਬੱਸ ਨਾਲ ਆ ਰਹੀ ਇੱਕ ਹੋਰ ਸਕੂਲੀ ਬੱਸ ਨਾਲ ਸਾਈਡ ਮਾਰਨ ਲੱਗਾ ਤਾਂ ਸੜਕ ਦੇ ਖੱਬੇ ਪਾਸੇ ਟੋਏ ਵਿੱਚ ਜਾ ਡਿੱਗੀ ਅਤੇ ਬੱਸ ਪਲਟ ਗਈ।ਹਾਲਾਂਕਿ ਜੇਕਰ ਆਲੇ-ਦੁਆਲੇ ਕੁੱਝ ਨਾਂ ਹੁੰਦਾ ਤਾਂ ਬੱਸ ਪੂਰੀ ਤਰ੍ਹਾਂ ਪਲਟ ਸਕਦੀ ਸੀ ।ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਬੱਸ ਦੀ ਡਰਾਈਵਰ ਸੀਟ ਰਾਹੀਂ ਬੱਸ ‘ਚੋਂ ਬਾਹਰ ਕੱਢਿਆ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਜ਼ੀਰਕਪੁਰ ਨੂੰ ਚਾਹੀਦਾ ਹੈ ਕਿ ਉਹ ਇਸ ਸੜਕ ਕਿਨਾਰੇ ਵਾਲੇ ਨਾਲੇ ਵਿੱਚ ਪਾਈਪ ਪਾ ਕੇ ਬਰਮਾ ਨੂੰ ਠੀਕ ਕਰੇ ਅਤੇ ਸ਼ਹਿਰ ਵਿੱਚ ਨਿਕਾਸੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਵਾਪਰਨ।
The post ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਪਲਟੀ,ਮੀਂਹ ਦੇ ਪਾਣੀ ਕਾਰਨ ਵਿਗੜਿਆ ਸੰਤੁਲਨ appeared first on Welcome Punjab News.
source https://welcomepunjab.in/school-bus-full-of-students-overturned-balance-disturbed-due-to-rain-water/