ਜਲੰਧਰ (ਨਵੀਨ ਪੁਰੀ)- ਏਸ਼ੀਆ ਦੀ ਸਭ ਤੋਂ ਵੱਡੀ ਸਪੋਰਸਟ ਮਾਰਕੀਟ ਬਸਤੀ 9 ਜਲੰਧਰ ਵਿੱਚ ਹੈ ਤੇ ਇੱਥੋਂ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਬਸਤੀ ਨੌੰ ਈਵਨਿੰਗ ਕਾਲਜ ਤੋਂ ਲੈ ਕੇ ਫੁੱਟਬਾਲ ਚੌਕ ਤੱਕ ਸੜਕ ਦੀ ਹਾਲਤ ਬਹੁਤ ਖਸਤਾ ਹੈ। ਸਾਰੇ ਸੰਸਾਰ ਭਰ ਚੋਂ ਇੱਥੇ ਗਾਹਕ ਆਉਂਦੇ ਹਨ। ਇੱਥੇ ਆਉਣ ਵਾਲੇ ਸੰਸਾਰ ਭਰ ਤੋਂ ਸਾਰੇ ਗਾਹਕਾਂ ਅਤੇ ਆਮ ਰਾਹਗੀਰਾ ਲਈ ਪੈਦਲ ਤੱਕ ਲੰਘਣਾ ਮੁਸ਼ਕਲ ਹੋ ਗਿਆ ਹੈ। ਇਥੋਂ ਤੱਕ ਕਿ ਇਸ ਸੜਕ ਦੇ ਪੈਚ ਵਰਕ ਤੱਕ ਵੀ ਨਹੀਂ ਕਰਵਾਏ ਜਾ ਰਹੇ। ਇਸ ਸੜਕ ਉੱਤੇ ਧਾਰਮਿਕ ਅਸਥਾਨ ਗੀਤਾ ਮੰਦਿਰ, ਆਦਰਸ਼ ਨਗਰ ਸਪੋਰਟਸ ਮਾਰਕਿਟ ਅਤੇ ਨਾਲ ਹੀ ਇਹ ਸੜਕ ਸ਼ਹਿਰ ਨੂੰ ਪਿੰਡਾਂ ਨਾਲ ਜੋੜਦੀ ਹੈ ਪਰ ਇਸ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ। ਸ. ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਇੱਕ ਪਾਸੇ ਇਸ ਸ਼ਹਿਰ ਵਿਚ ਸਮਾਰਟ ਸਿਟੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਇਸ ਸੜਕ ਨੂੰ ਦੇਖ ਕੇ ਅਜਿਹਾ ਨਹੀਂ ਲਗਦਾ ਕਿ ਇਹ ਸੜਕ ਜਲੰਧਰ ਸ਼ਹਿਰ ਦੀ ਹੋਵੇ। ਉਨ੍ਹਾਂ ਕਿਹਾ ਕਿ ਜਲਦੀ ਤੋਂ ਜਲਦੀ ਇਸ ਸੜਕ ਦੀ ਰਿਪੇਅਰ ਅਤੇ ਇਸ ਦਾ ਨਵ-ਨਿਰਮਾਣ ਸ਼ੁਰੂ ਕੀਤਾ ਜਾਵੇ। ਆਉਣ ਵਾਲਾ ਮੌਸਮ ਬਰਸਾਤਾਂ ਦਾ ਹੈ ਜਿਸ ਵਿਚ ਲੋਕਾਂ ਨੂੰ ਹੋਰ ਵੀ ਜ਼ਿਆਦਾ ਪ੍ਰੇਸ਼ਾਨੀ ਪੇਸ਼ ਆਵੇਗੀ। ਉਹਨਾਂ ਨੇ ਨਵੇਂ ਨਗਰ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਸ ਸੜਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
The post ਸਪੋਰਟਸ ਮਾਰਕੀਟ ਬਸਤੀ ਨੌਂ ਤੋਂ ਲੈਕੇ ਫੁਟਬਾਲ ਚੌਕ ਤਕ ਸੜਕ ਦੀ ਹਾਲਤ ਖ਼ਸਤਾ ਇੱਥੋਂ ਲੰਘਣਾ ਹੋਇਆ ਮੁਸ਼ਕਿਲ-ਭਾਟੀਆ appeared first on Welcome Punjab News.
source https://welcomepunjab.in/the-condition-of-the-road-from-sports-market-to-football-chowk-is-bad-and-it-is-difficult-to-pass-through-here/