ਜਲੰਧਰ (ਵਿੱਕੀ ਸੂਰੀ): ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਬੀਤੇ ਦਿਨ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਥਾਣਾ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਪੁਲੀਸ ਟੀਮ ਖੇੜਾ ਪੀਰ ਵਾਲੀ ਗਲੀ ਦੇ ਚੌਰਾਹੇ ’ਤੇ ਮੌਜੂਦ ਸੀ ।ਉਦੋਂ ਇੱਕ ਵਿਅਕਤੀ ਸਾਹਮਣੇ ਆਇਆ ਜੋ ਪੁਲਸ ਨੂੰ ਦੇਖ ਕੇ ਡਰ ਗਿਆ। ਤਲਾਸ਼ੀ ਦੌਰਾਨ ਪੁਲਸ ਨੇ 8 ਗ੍ਰਾਮ ਹੈਰੋਇਨ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ। ਫੜੇ ਗਏ ਮੁਲਜ਼ਮ ਦੀ ਪਛਾਣ ਵਿਸ਼ਾਲ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਪਿੰਡ ਖਾਂਬਰਾ ਵਜੋਂ ਹੋਈ ਹੈ।ਪੁਲੀਸ ਨੇ ਮੁਲਜਮ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ।
The post ਥਾਣਾ ਭਾਰਗਵ ਕੈਂਪ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਕਾਬੂ appeared first on Welcome Punjab News.
source https://welcomepunjab.in/police-station-bhargava-camp-of-police-no/