ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ)
ਬੀਤੀ ਰਾਤ ਸਵਰਾਜ ਮਾਜ਼ਦਾ ਫੈਕਟਰੀ ਤੋਂ ਡਿਊਟੀ ਕਰਕੇ ਆ ਰਹੇ ਇਕ ਪਰਵਾਸੀ ‘ਤੇ ਲੁੱਟਖੋਹ ਦੀ ਵਾਰਦਾਤ ਕਰਦਿਆਂ ਰਾਡ ਨਾਲ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਰੈਲ ਮਾਜਰਾ ਨਿਵਾਸੀ ਸੁਰਿੰਦਰ ਕੁਮਾਰ ਛਿੰਦਾ ਨੇ ਦੱਸਿਆ ਕਿ ਪ੍ਰੇਮ ਨਗਰ ਆਸਰੋਂ ਨਿਵਾਸੀ ਅਮਰਦੀਪ ਕੁਮਾਰ ਪੁੱਤਰ ਛੋਟੇ ਲਾਲ ਬੀਤੀ ਰਾਤ 9 ਕੁ ਵਜੇ ਦੇ ਕਰੀਬ ਸਵਰਾਜ ਮਾਜ਼ਦਾ ਫੈਕਟਰੀ ਤੋਂ ਡਿਊਟੀ ਕਰਕੇ ਫੋਨ ‘ਤੇ ਆਪਣੇ ਭਰਾ ਨਾਲ ਗੱਲ ਕਰਦਾ ਹੋਇਆ ਘਰ ਵਾਪਸ ਆ ਰਿਹਾ ਸੀ ਤੇ ਜਦੋਂ ਉਹ ਬੰਦ ਪ੍ਰਿੰ ਡੀਸੀਐਮ ਫੈਕਟਰੀ ਦੇ ਗੇਟ ਦੇ ਨੇੜੇ ਪਹੁੰਚਿਆ ਤਾਂ ਇਕ ਮੋਟਰਸਾਈਕਲ ‘ਤੇ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇਕ ਨੇ ਉਸ ਦੇ ਸਿਰ ‘ਤੇ ਰਾਡ ਨਾਲ ਹਮਲਾ ਕਰਕੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸ ਨੇ ਫੋਨ ਨਾ ਛੱਡਿਆ ਅਤੇ ਇਸ ਦੌਰਾਨ ਉਸ ਨੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਬੁਲਾ ਲਿਆ ਜਿਸ ਤੋਂ ਬਾਅਦ ਦੋ ਹਮਲਾਵਰ ਨਹਿਰ ਵਾਲੇ ਪਾਸੇ ਨੂੰ ਭੱਜ ਗਏ ਜਦਕਿ ਤੀਜਾ ਬਾਈਕ ‘ਤੇ ਸਵਾਰ ਹੋ ਕੇ ਆਸਰੋਂ ਪਿੰਡ ਵੱਲ ਨੂੰ ਫਰਾਰ ਹੋ ਗਿਆ । ਜ਼ਖ਼ਮੀ ਪਰਵਾਸੀ ਵਿਅਕਤੀ ਨੂੰ ਇਲਾਜ ਲਈ ਨਜ਼ਦੀਕੀ ਇੱਕ ਕਲੀਨਕ ਕੋਲ ਲਿਜਾਇਆ ਗਿਆ ।
ਸੁਰਿੰਦਰ ਛਿੰਦਾ ਨੇ ਦੱਸਿਆ ਕਿ ਇਸ ਮਾਰਗ ‘ਤੇ ਰਾਤ ਸਮੇਂ ਪਹਿਲਾਂ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜਿਸ ਜਗ੍ਹਾ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਥੋਂ ਪੁਲਿਸ ਚੌਕੀ ਸੋ ਕੁ ਮੀਟਰ ਦੀ ਦੂਰੀ ‘ਤੇ ਹੀ ਹੈ । ਉਨ੍ਹਾਂ ਪੁਲਸ ਚੌਕੀ ਆਸਰੋਂ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਚੈਕਿੰਗ ਗਸ਼ਤ ਵਧਾਈ ਜਾਵੇ
The post ਡਿਊਟੀ ਕਰਕੇ ਆ ਰਹੇ ਪਰਵਾਸੀ ‘ਤੇ ਹਮਲਾਵਰਾਂ ਨੇ ਕੀਤਾ ਰਾਡ ਨਾਲ ਹਮਲਾ appeared first on Welcome Punjab News.
source https://welcomepunjab.in/the-assailants-attacked-the-migrant-on-duty-with-a-rod/