ਕਾਠਗਡ਼੍ਹ, (ਜਤਿੰਦਰ ਪਾਲ ਸਿੰਘ)
ਪਰਵਾਸੀ ਪਰਿਵਾਰ ਦੀ ਸਾਢੇ 14 ਸਾਲ ਦੀ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦੇ ਦੋਸ਼ ਵਿਚ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀੰ ਆਸਰੋਂ ਨੂੰ ਦਿੱਤੇ ਬਿਆਨਾਂ ਵਿਚ ਪਰਵਾਸੀ ਮਜ਼ਦੂਰ ਕਾਮੇਸ਼ਵਰ ਗੁਪਤਾ ਪੁੱਤਰ ਜਗਰ ਨਾਥ ਵਸੀ ਸਰਬਪੁਰ ਥਾਣਾ ਤਰਿਆਨੀ ਜ਼ਿਲ੍ਹਾ ਸ਼ਿਵਹਰ (ਬਿਹਾਰ) ਹਾਲ ਕਿਰਾਏਦਾਰ ਮਕਾਨ ਮਾਲਕ ਨਰਿੰਦਰ ਕੁਮਾਰ ਰਾਣਾ ਵਾਸੀ ਰੈਲਮਾਜਰਾ ਥਾਣਾ ਕਾਠਗਡ਼੍ਹ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੰਜੂ ਦੇਵੀ ਅਤੇ ਦੋ ਧੀਆਂ ਤੇ ਦੋ ਲੜਕੀਆਂ ਸਮੇਤ ਮਹੀਨਾ ਕੁ ਪਹਿਲਾਂ ਮਿਹਨਤ ਮਜ਼ਦੂਰੀ ਕਰਨ ਲਈ ਪੰਜਾਬ ਆਇਆ ਹੈ ਅਤੇ ਪਿੰਡ ਰੈਲਮਾਜਰਾ ਵਿਖੇ ਨਰਿੰਦਰ ਕੁਮਾਰ ਰਾਣਾ ਦੇ ਮਕਾਨ ਵਿੱਚ ਕਿਰਾਏ ਤੇ ਰਹਿੰਦਾ ਹੈ । ਨਰਿੰਦਰ ਕੁਮਾਰ ਰਾਣਾ ਨੇ ਇਕ ਹੀ ਬਿਲਡਿੰਗ ਵਿਚ ਬਣਾਏ ਕਮਰੇ ਕਿਰਾਏ ‘ਤੇ ਦਿੱਤੇ ਹੋਏ ਹਨ । ਕਾਮੇਸ਼ਵਰ ਗੁਪਤਾ ਨੇ ਦੱਸਿਆ ਕਿ ਉਸ ਦੇ ਕਮਰੇ ਦੀ ਦੂਜੀ ਸਾਈਡ ਇਕ ਕਮਰੇ ਵਿਚ ਮੰਜੂ ਕੁਮਾਰ ਪੁੱਤਰ ਬੱਚੂ ਪ੍ਰਸਾਦ ਪਰਵਾਸੀ ਜ਼ਿਲ੍ਹਾ ਮੋਤੀਹਾਰ ਬਿਹਾਰ ਵੀ ਕਿਰਾਏ ‘ਤੇ ਰਹਿੰਦਾ ਹੈ ਉਸ ਨੇ ਦੱਸਿਆ ਕਿ ਬੀਤੀ 22 ਜੁਲਾਈ ਨੂੰ ਉਹ ਆਪਣੇ ਕੰਮ ‘ਤੇ ਚਲਾ ਗਿਆ ਅਤੇ ਪਤਨੀ ਸੰਜੂ ਦੇਵੀ ਜੋ ਘਰ ਵਿੱਚ ਹੀ ਸੀ ਨੇ ਦੱਸਿਆ ਕਿ ਲੜਕੀ ਕਾਜਲ ਸਵੇਰੇ ਅੱਠ ਵਜੇ ਦੇ ਕਰੀਬ ਉਸ ਕੋਲੋਂ ਦੱਸ ਰੁਪਏ ਲੈ ਕੇ ਦੁਕਾਨ ਤੋਂ ਬਿਸਕੁਟ ਲੈਣ ਗਈ ਸੀ ਪ੍ਰੰਤੂ ਉਹ ਵਾਪਸ ਘਰ ਨਹੀਂ ਆਈ । ਉਸ ਨੇ ਦੱਸਿਆ ਕਿ ਉਸ ਦੇ ਨਾਲ ਦੇ ਕਮਰੇ ਵਿੱਚ ਰਹਿੰਦਾ ਲੜਕਾ ਮੱਜੋ ਕੁਮਾਰ ਵੀ ਆਪਣੇ ਕਮਰੇ ਵਿੱਚ ਨਹੀਂ ਆਇਆ ਜਿਸ ਤੋਂ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਕਾਜਲ ਕੁਮਾਰੀ ਨੂੰ ਉਕਤ ਮੱਜੋ ਕੁਮਾਰ ਪੁੱਤਰ ਬੱਚੂ ਪ੍ਰਸ਼ਾਦ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਧਰੇ ਭਜਾ ਕੇ ਲੈ ਗਿਆ ਹੈ ਜਿਸ ਦੀ ਉਨ੍ਹਾਂ ਨੇ ਕਾਫ਼ੀ ਭਾਲ ਕੀਤੀ ਪਰ ਪਰ ਉਸ ਦਾ ਕਿਧਰੇ ਵੀ ਪਤਾ ਨਾ ਲੱਗ ਸਕਿਆ । ਤਫਤੀਸ਼ੀ ਅਧਿਕਾਰੀ ਅਤੇ ਪੁਲਿਸ ਚੌਕੀ ਆਸਰੋਂ ਦੇ ਇੰਚਾਰਜ ਐੱਸ.ਆਈ ਮਨਜੀਤ ਸਿੰਘ ਨੇ ਉਕਤ ਕਾਮੇਸ਼ਵਰ ਗੁਪਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
The post ਨਾਬਾਲਗ ਲੜਕੀ ਹੋਈ ਘਰੋਂ ਲਾਪਤਾ- ਮਾਮਲਾ ਦਰਜ appeared first on Welcome Punjab News.
source https://welcomepunjab.in/minor-girl-missing-from-home-case-registered/