ਮੁਕਤਸਰ ਵਿਕਾਸ ਮਿਸ਼ਨ ਦੀ ਨਵੀਂ ਕਾਰਜਕਾਰਨੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ: ਢੋਸੀਵਾਲ

0

ਸਮਾਜ ਸੇਵਾ ਲਈ ਗੁਰੂ ਜੀ ਦਾ ਓਟ ਆਸਰਾ ਲਿਆ —

ਸ੍ਰੀ ਮੁਕਤਸਰ ਸਾਹਿਬ, 24 ਜੁਲਾਈ (ਵਿਪਨ ਮਿਤੱਲ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਨਵੀਂ ਕਾਰਜਕਾਰਨੀ ਨੇ ਅੱਜ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਗੁਰੂਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਜਗਦੀ ਜੋਤ ਸਾਰੇ ਸੰਸਾਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾ ਵਿੱਚ ਮੱਥਾ ਟੇਕਿਆ। ਭਵਿੱਖ ਵਿੱਚ ਸਮਾਜ ਸੇਵਾ ਲਈ ਗੁਰੂ ਜੀ ਦਾ ਓਟ ਆਸਰਾ ਲਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ, ਮਿਸ਼ਨ ਦੇ ਚੀਫ ਪੈਟਰਨ ਗੁਰਚਰਨ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਛਿੰਦਰ ਕੌਰ ਧਾਲੀਵਾਲ, ਸਾਹਿਲ ਕੁਮਾਰ ਹੈਪੀ, ਰਾਜੀਵ ਕਟਾਰੀਆ, ਰਾਜਿੰਦਰ ਖੁਰਾਣਾ, ਚੌ. ਬਲਬੀਰ ਸਿੰਘ, ਹਰਿੰਦਰ ਸਿੰਘ ਬੇਦੀ, ਨਰਿੰਦਰ ਕਾਕਾ ਅਤੇ ਓ.ਪੀ. ਖਿੱਚੀ ਆਦਿ ਮੌਜੂਦ ਸਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਮੁਕਤਸਰ ਵਿਕਾਸ ਮਿਸ਼ਨ ਦੀ ਚੜ੍ਹਦੀ ਕਲਾ ਅਤੇ ਸਮਾਜਿਕ ਤੌਰ ’ਤੇ ਹੋਰ ਵਧੀਆ ਕੰਮ ਕਰਨ ਲਈ ਬਲ ਬਖਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਵੀਂ ਚੁਣੀ ਗਈ ਮਿਸ਼ਨ ਦੀ ਕਾਰਜਕਾਰਨੀ ਉਪਰ ਪੂਰਨ ਮਾਣ ਅਤੇ ਭਰੋਸਾ ਹੈ। ਉਨ੍ਹਾਂ ਇਹ ਵੀ ਉਮੀਦ ਜਾਹਰ ਕੀਤੀ ਕਿ ਇਹ ਟੀਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਪੂਰੀ ਲਗਨ ਅਤੇ ਮਿਹਨਤ ਨਾਲ ਸਮਾਜ ਸੇਵਾ ਦੇ ਕਾਰਜ ਕਰਦੀ ਰਹੇਗੀ। ਇਸ ਮੌਕੇ ਚੀਫ ਪੈਟਰਨ ਸੰਧੂ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਕਾਲ ਪੁਰਖ ਸੱਚੇ ਪਾਤਿਸ਼ਾਹ ਸਦਾ ਹੀ ਉਨ੍ਹਾਂ ਦੀ ਟੀਮ ਦੇ ਸਿਰ ਉਪਰ ਹੱਥ ਰੱਖਣਗੇ। ਇਸ ਮੌਕੇ ਮੈਨੇਜਰ ਰੇਸ਼ਮ ਸਿੰਘ ਨੇ ਕਿਹਾ ਕਿ ਸਮਾਜ ਸੇਵਾ ਦੇ ਵਧੀਆ ਕਾਰਜ ਕਰਨ ਵਾਲੀਆਂ ਸੰਸਥਾਵਾਂ ਸਮੁੱਚੇ ਸਮਾਜ ਦਾ ਮਾਣ ਹੋਇਆ ਕਰਦੀਆਂ ਹਨ। ਇਸ ਮੌਕੇ ਪ੍ਰਧਾਨ ਨੇ ਜਾਣਕਾਰੀ ਦਿੱਤੀ ਕਿ ਜਲਦੀ ਹੀ ਉਨ੍ਹਾਂ ਦੀ ਸੰਸਥਾ ਵੱਲੋਂ ਇਲਾਕੇ ਦੇ ਪ੍ਰਸਿੱਧ ਚਿੱਤਰਕਾਰ ਹਰਿੰਦਰ ਸਿੰਘ ਬੇਦੀ ਨੂੰ ਸਨਮਾਨਿਤ ਕੀਤਾ ਜਾਵੇਗਾ। ਉਪਰੰਤ ਮੈਨੇਜਰ ਰੇਸ਼ਮ ਸਿੱਘ ਵੱਲੋਂ ਪ੍ਰਧਾਨ ਢੋਸੀਵਾਲ, ਗੁਰਚਰਨ ਸੰਧੂ, ਨਿਰੰਜਣ ਸਿੰਘ ਰੱਖਰਾ ਅਤੇ ਛਿੰਦਰ ਕੌਰ ਧਾਲੀਵਾਲ ਨੂੰ ਸਿਰੋਪਾਓ ਭੇਂਟ ਕੀਤੇ ਗਏ। ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਚਾਹ ਪਾਣੀ ਦਾ ਲੰਗਰ ਵੀ ਛਕਾਇਆ।

ਫੋਟੋ ਕੈਪਸ਼ਨ : ਪ੍ਰਧਾਨ ਢੋਸੀਵਾਲ, ਮੈਨੇਜਰ ਰੇਸ਼ਮ ਸਿੰਘ ਅਤੇ ਸੰਧੂ ਮਿਸ਼ਨ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਟੀਮ ਨਾਲ।

The post ਮੁਕਤਸਰ ਵਿਕਾਸ ਮਿਸ਼ਨ ਦੀ ਨਵੀਂ ਕਾਰਜਕਾਰਨੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ: ਢੋਸੀਵਾਲ appeared first on Welcome Punjab News.



source https://welcomepunjab.in/new-executive-of-muktsar-vikas-mission-paid-obeisance-at-sri-darbar-sahib-dhosiwal/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top