ਜਲੰਧਰ (ਪ੍ਰਦੀਪ) -ਆਏ ਦਿਨ ਵੈਲਕਮ ਪੰਜਾਬ ਨਿਊਜ਼ ਚੈਨਲ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਲਗਾਉਂਦਾ ਰਹਿੰਦਾ ਹੈ ਤੇ ਡੀ ਸੀ ਆਫਿਸ ਕੰਪਲੈਕਸ ਦੇ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ ਰਹਿੰਦਾ ਹੈ।
ਸ਼ੀਤਲ ਅੰਗੁਰਾਲ ਐਮਐਲਏ ਵੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਡੀਸੀ ਸਾਹਿਬ ਨੂੰ ਮਿਲੇ ਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਜੋ ਰਜਿਸਟਰੀਆਂ ਬਿਨਾਂ ਐੱਨ ਓ ਸੀ ਤੋਂ ਹੋ ਰਹੀਆਂ ਹਨ ਉਨ੍ਹਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਇਹ ਰਜਿਸਟਰੀਆਂ ਕਿਸ ਤਰ੍ਹਾਂ ਹੋ ਗਈਆਂ ਅਤੇ ਜੋ ਅਫ਼ਸਰ ਇਸ ਧਾਂਦਲੀ ਵਿੱਚ ਸ਼ਾਮਲ ਹਨ ਉਨ੍ਹਾਂ ਤੇ ਐਕਸ਼ਨ ਹੋਣਾ ਚਾਹੀਦਾ ਹੈ।
ਅਸੀਂ ਨਹੀਂ ਕਹਿੰਦੇ ਕਿ ਅਫਸਰ ਭ੍ਰਿਸ਼ਟ ਹਨ ਪਰ ਨਿਸ਼ਾਨਾ ਫਿਰ ਵੀ ਅਫ਼ਸਰਾਂ ਤੇ ਹੀ ਜਾਂਦਾ ਹੈ । ਜਦੋਂ ਅਫ਼ਸਰਾਂ ਦੇ ਦਫ਼ਤਰਾਂ ਦੇ ਬਾਹਰ ਬੈਠੇ ਕਰਿੰਦੇ ਇਹ ਕਹਿੰਦੇ ਹਨ ਕਿ ਪੰਜ ਲੱਖ ਦੀ ਰਜਿਸਟਰੀ ਤੇ ਦੋ ਹਜ਼ਾਰ ਰੁਪਏ ਦੀ ਅਲੱਗ ਤੋਂ ਰਿਸ਼ਵਤ ਲੱਗੇਗੀ ਤੇ ਦੱਸ ਲੱਖ ਤੇ ਚਾਰ ਹਜ਼ਾਰ ਦੀ ਪੰਦਰਾਂ ਲੱਖ ਤੇ ਛੇ ਹਜ਼ਾਰ ਦੀ ਇਸੇ ਤਰ੍ਹਾਂ ਇਹ ਆਂਕੜਾ ਅੱਗੇ ਚੱਲਦਾ ਰਹਿੰਦਾ ਹੈ ਬਿਨਾਂ ਐੱਨ ਓ ਸੀ ਤੋਂ ਵੀ ਜੇ ਰਜਿਸਟਰੀ ਕਰਵਾਉਣੀ ਹੋਵੇ ਤਾਂ ਉਸ ਦੇ ਅਲੱਗ ਤੋਂ ਰੇਟ ਹੁੰਦੇ ਹਨ।
ਇਕ ਆਮ ਨਾਗਰਿਕ ਜਦੋਂ ਕੋਈ ਪ੍ਰਾਪਰਟੀ ਲੈਂਦਾ ਹੈ ਪਹਿਲਾਂ ਉਸ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਦਾ ਇੰਤਜ਼ਾਮ ਕੀਤਾ ਹੁੰਦਾ ਹੈ ਅਤੇ ਆਮ ਤੌਰ ਤੇ ਆਮ ਬੰਦੇ ਨੂੰ ਬੈਂਕ ਤੋਂ ਜਾਂ ਕਿਤੋਂ ਨਾ ਕਿਤੋਂ ਇਸ ਪ੍ਰਾਪਰਟੀ ਤੇ ਲੋਨ ਲੈ ਕੇ ਉਹ ਖਰੀਦਦਾ ਹੈ। ਉਹ ਵਿਅਕਤੀ ਪਹਿਲਾਂ ਹੀ ਵਿਆਜ ਦੇ ਬੋਝ ਥੱਲੇ ਦੱਬਿਆ ਹੁੰਦਾ ਹੈ ਫਿਰ ਉਸ ਨੂੰ ਰਜਿਸਟਰੀ ਕਰਵਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ। ਜਦੋਂ ਗ਼ਰੀਬ ਬੰਦੇ ਉੱਤੇ ਇੰਨਾ ਬੋਝ ਪਾਇਆ ਜਾਂਦਾ ਹੈ ਇਹ ਤਾਂ ਮਰੇ ਨੂੰ ਮਾਰਨ ਵਾਲੀ ਗੱਲ ਹੁੰਦੀ ਹੈ।
ਜੇਕਰ ਸ਼ੀਤਲ ਅੰਗੂਰਾਲ ਐੱਮ ਐੱਲ ਏ ਨੇ ਇਸ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੋਈ ਮੁਹਿੰਮ ਵਿੱਢੀ ਹੈ ਤੇ ਇਹ ਅਫ਼ਸਰ ਇਕੱਠੇ ਹੋ ਕੇ ਉਸ ਦਾ ਪੁਤਲਾ ਫੂਕਣ ਤੇ ਇਹ ਬਹੁਤ ਮੰਦਭਾਗੀ ਗੱਲ ਹੋਵੇਗੀ ਜਦ ਕਿ ਅਫ਼ਸਰਾਂ ਨੂੰ ਖ਼ੁਦ ਚਾਹੀਦਾ ਸੀ ਕਿ ਜੇ ਸਾਡੇ ਵਿੱਚੋਂ ਕੋਈ ਵੀ ਅਫ਼ਸਰ ਭ੍ਰਿਸ਼ਟ ਹੈ ਤਾਂ ਉਸ ਉੱਤੇ ਖ਼ੁਦ ਹੀ ਉਸ ਭ੍ਰਿਸ਼ਟ ਅਫ਼ਸਰ ਤੇ ਐਕਸ਼ਨ ਲੈਣ ਲਈ ਕਹਿਣਾ ਚਾਹੀਦਾ ਸੀ।
ਭ੍ਰਿਸ਼ਟਾਚਾਰ ਕਿਸ ਤਰ੍ਹਾਂ ਖ਼ਤਮ ਹੋਵੇਗਾ ?
ਸ਼ੀਤਲ ਅੰਗੁਰਾਲ ਨੇ ਡੀਸੀ ਦਫ਼ਤਰ ਜਾ ਕੇ ਕੋਈ ਰਿਸ਼ਵਤ ਨਹੀਂ ਮੰਗੀ ਸੀ ਸਗੋਂ ਰਿਸ਼ਵਤ ਦੇ ਖ਼ਿਲਾਫ਼ ਪ੍ਰਸ਼ਨ ਪੁੱਛੇ ਸਨ ਤਾਂ ਕਿ ਗ਼ਰੀਬ ਲੋਕਾਂ ਦਾ ਭਲਾ ਹੋ ਸਕੇ ਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਵੱਢਿਆ ਜਾ ਸਕੇ। ਜੇਕਰ ਕੋਈ ਲੀਡਰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਵਾਜ਼ ਚੁੱਕਦਾ ਹੈ ਉਸ ਦੇ ਪੁਤਲੇ ਫੂਕੇ ਜਾਣਗੇ ਤਾਂ ਅਸੀਂ ਵੈਲਕਮ ਪੰਜਾਬ ਨਿਊਜ਼ ਚੈਨਲ ਵੱਲੋਂ ਵੀ ਇਸ ਗੱਲ ਦੀ ਘੋਰ ਨਿੰਦਾ ਕਰਦੇ ਹਾਂ। ਸਾਡਾ ਚੈਨਲ ਹਮੇਸ਼ਾ ਸੱਚ ਨਾਲ ਖਡ਼੍ਹਾ ਹੈ ਅਤੇ ਸੱਚ ਦੇ ਨਾਲ ਹੀ ਖੜ੍ਹਾ ਰਹੇਗਾ।
The post ਸ਼ੀਤਲ ਬਨਾਮ ਅਫ਼ਸਰ appeared first on Welcome Punjab News.
source https://welcomepunjab.in/sheetal-vs-officer/