ਭੁਲੱਥ/ ਕਪੂਰਥਲਾ 24 ਜੁਲਾਈ ( ਮਨਜੀਤ ਸਿੰਘ ਚੀਮਾ) ਇਥੇ ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਐਸ ਡੀ ਐਚ ਵਿਖੇ ਡਾਕਟਰ ਦੇਸ ਰਾਜ ਮੱਲ ਨੇ ਐਸ ਐਮ ਓ ਵੱਜੋਂ ਚਾਰਜ ਸੰਭਾਲਿਆ ਤੇ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ।ਚਾਰਜ ਸੰਭਾਲਣ ਉਪਰੰਤ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਸਿਹਤ ਸਹੂਲਤਾਂ ਵਿਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਰਸਾਤੀ ਮੌਸਮ ਨੂੰ ਲੈਕੇ ਵੱਧ ਰਹੀਆਂ ਬੀਮਾਰੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਬਰਸਾਤੀ ਮੌਸਮ ਦੋਰਾਨ ਲੋਕਾਂ ਨੂੰ ਆਪਣੀ ਸਿਹਤ ਦਾ ਸੰਬੰਧੀ ਵਧੇਰੇ ਜਾਗਰੂਕ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਦਿਨਾਂ ਅੰਦਰ ਮੱਛਰ ਦੇ ਵੱਧਣ ਕਰਕੇ ਬੁਖਾਰ , ਡੇਂਗੂ , ਮਲੇਰੀਆ ਤੇ ਟੱਟੀਆਂ, ਉਲਟੀਆਂ ਵਧੇਰੇ ਲੱਗਦੀਆਂ ਹਨ ਜਿਸ ਕਰਕੇ ਸਾਨੂੰ ਘਰਾਂ ਵਿਚ ਕੂਲਰਾਂ ,ਗਮਲਿਆਂ, ਛੱਤਾਂ ਤੇ ਪਏ ਸਮਾਨ ਦੀ ਸਫਾਈ ਰੱਖਣੀ ਚਾਹੀਦੀ ਹੈ ਤਾਂ ਕਿ ਬੀਮਾਰੀਆਂ ਤੋਂ ਬਚਿਆ ਜਾ ਸਕੇ ਉਨ੍ਹਾਂ ਕਿਹਾ ਕਿ ਭੁਲੱਥ ਹਸਪਤਾਲ ਵਿਚ ਕਿਸੇ ਨੂੰ ਵੀ ਕੋਈ ਪ੍ਰੇਸਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਲੋੜਵੰਦ ਮਰੀਜ਼ ਨੂੰ ਕੋਈ ਪ੍ਰੇਸਾਨੀ ਆਉਦੀ ਹੈ ਤਾਂ ਮੇਰੇ ਧਿਆਨ ਵਿੱਚ ਲਿਆਂਦਾ ਜਾਵੇ । ਜ਼ਿਕਰਯੋਗ ਹੈ ਕਿ ਡਾਕਟਰ ਦੇਸ਼ ਰਾਜ ਮੱਲ ਪਹਿਲਾਂ ਵੀ ਭੁਲੱਥ ਹਸਪਤਾਲ ਵਿਚ ਮੈਡੀਕਲ ਅਫ਼ਸਰ ਵੱਜੋ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਤੇ ਹੁਣ ਦੁਬਾਰਾ ਫਿਰ ਤਰਨਤਾਰਨ ਤੋਂ ਬਦਲ ਕੇ ਭੁਲੱਥ ਵਿਚ ਬਤੌਰ ਐਸ ਐਮ ਓ ਵੱਜੋਂ ਤਾਇਨਾਤ ਹੋਏ ਹਨ।
The post ਸਿਵਲ ਹਸਪਤਾਲ ਭੁਲੱਥ ਵਿਚ ਡਾਕਟਰ ਦੇਸ ਰਾਜ ਮੱਲ ਨੇ ਐਸ ਐਮ ਓ ਦਾ ਚਾਰਜ ਸੰਭਾਲਿਆ appeared first on Welcome Punjab News.
source https://welcomepunjab.in/dr-des-raj-mall-took-charge-of-smo-in-civil-hospital-bhulath/