ਜਲੰਧਰ-(ਵਿੱਕੀ ਸੂਰੀ )- ਪੰਜਾਬ ‘ਚ’ ਨਵੀਂ ਬਣੀ ਸਰਕਾਰ ਵੱਲੋਂ ਚਿੱਟੇ ਦਾ ਨਸ਼ਾ ਖਤਮ ਕਰਨ ਲਈ ਅਤੇ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਕਾਫ਼ੀ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ’ਚ ਨਸ਼ੇ ਦਾ ਕਾਰੋਬਾਰ ਬੰਦ ਕੀਤਾ ਜਾਵੇ। ਵੈਲਕਮ ਪੰਜਾਬ ਨਿਊਜ਼ ਚੈਨਲ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਰੋਜ਼ ਖਬਰਾਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਪ੍ਰਸ਼ਾਸਨ ਇੰਨਾ ਨਸ਼ਾ ਤਸਕਰਾਂ ਨੂੰ ਕਾਬੂ ਕਰ ਸਕੇ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਡਵੀਜ਼ਨ ਨੰਬਰ 5 ਦੇ ਅਧੀਨ ਪੈਂਦੇ ਗੁਲਾਬੀਆ ਮੁਹੱਲਾ ’ਚ ਝੋਟੇ ਨਾਂ ਦੇ ਵਿਅਕਤੀ ਵਲੋਂ ਜਿਥੇ ਚਿੱਟੇ ਦਾ ਕਾਰੋਬਾਰ ਸ਼ਰੇਆਮ ਜੋਰਾਂ-ਸ਼ੋਰਾ ਤੇ ਕੀਤਾ ਜਾ ਰਿਹਾ ਹੈ ਪਰ ਪੁਲਸ ਅੱਖਾਂ ‘ਤੇ ਪੱਟੀ ਬੰਨ ਕੇ ਤਮਾਸ਼ਾ ਦੇਖ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਦੀ ਲਾਹਪ੍ਰਵਾਹੀ ਕਾਰਨ ਇਹ ਸਭ ਕੁਝ ਚੱਲ ਰਿਹਾ ਹੈ। ਗੁਲਾਬੀਆ ਮੁਹੱਲੇ ’ਚ ਚਿੱਟਾ ਧੜਾਧੜ ਵਿਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਤਕ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਮੁਹੱਲੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਚਿੱਟੇ ਦੇ ਕਾਰੋਬਾਰ ਤੋਂ ਬਹੁਤ ਪਰੇਸ਼ਾਨ ਹਾਂ ਅਤੇ ਕੁੱਝ ਵਿਕਅਤੀਆਂ ਵਲੋਂ ਨਸ਼ਾ ਕਰਕੇ ਇਥੇ ਗਾਲੀ-ਗਲੋਚ ਕੀਤਾ ਜਾਂਦਾ ਹੈ। ਇੱਥੇ ਮੁਹੱਲੇ ਦੀਆਂ ਔਰਤਾਂ ਦਾ ਕਹਿਣਾ ਕਿ ਨਸ਼ਾ ਖਰੀਦਣ ਵਾਲੇ ਕਾਫ਼ੀ ਦੇਰ ਤੱਕ ਨਸ਼ਾ ਲੈਣ ਵਾਸਤੇ ਇੰਤਜਾਰ ਕਰਦੇ ਹਨ। ਇਸ ਸਬੰਧੀ ਲੋਕਾਂ ਨੇਂ ਨਾਮ ਨਾਂ ਛਾਪਣ ਦੀ ਸ਼ਰਤ ਤੇ ਜਾਣਕਾਰੀ ਦਿੱਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਚਿੱਟੇ ਦੇ ਕਾਰੋਬਾਰ ਨੂੰ ਜਲਦ ਬੰਦ ਕਰਵਾਇਆ ਜਾਵੇਂ ।
The post ‘ਝੋਟੇ’ ਨੂੰ ਸੰਗਲ ਕੌਣ ਪਾਉ, ਗੂੜੀ ਨੀਂਦਰੇ ਸੂਤੀ ਡਵੀਜ਼ਨ ਨੰਬਰ 5 ਦੀ ਪੁਲਸ appeared first on Welcome Punjab News.
source https://welcomepunjab.in/jhote-to-sangal-who-put-gudi/