ਸ੍ਰੀ ਮੁਕਤਸਰ ਸਾਹਿਬ, (ਵਿਪਨ ਮਿੱਤਲ ) ਪੁਲਿਸ ਸਟੇਸ਼ਨ ਸਦਰ ਵਿਖੇ ਬਤੌਰ ਮੁੱਖ ਥਾਣਾ ਅਫਸਰ ਸੇਵਾ ਨਿਭਾ ਚੁੱਕੇ ਇੰਸਪੈਕਟਰ ਜਗਸੀਰ ਸਿੰਘ ਕੁਝ ਦਿਨ ਪਹਿਲਾਂ ਸੇਵਾ ਮੁਕਤ ਹੋ ਗਏ ਸਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਇੰਸਪੈਕਟਰ ਜਗਸੀਰ ਸਿੰਘ ਨੂੰ ਸਨਮਾਨਿਤ ਕਰਨ ਲਈ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟਸ ਸ਼ਾਪ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਮਿਸ਼ਨ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਪ੍ਰਦੀਪ ਧੂੜੀਆ, ਗੁਰਪਾਲ ਸਿੰਘ ਪਾਲੀ, ਅਨਿਲ ਅਨੇਜਾ, ਸਾਹਿਲ ਕੁਮਾਰ ਹੈਪੀ, ਚੌ. ਬਲਬੀਰ ਸਿੰਘ, ਰਜਿੰਦਰ ਖੁਰਾਣਾ, ਰਾਮ ਸਿੰਘ ਪੱਪੀ ਸਾਬਕਾ ਕੌਂਸਲਰ, ਗੁਰਚਰਨ ਸਿੰਘ ਟੌਹੜਾ ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਮੌਜੂਦ ਸਨ। ਮੀਟਿੰਗ ਦੌਰਾਨ ਮੌਜੂਦ ਸਭ ਮੈਂਬਰਾਂ ਵੱਲੋਂ ਇੰਸਪੈਕਟਰ ਜਗਸੀਰ ਸਿੰਘ ਨੂੰ ਹਾਰ ਪੁਆ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸ਼ਾਨਦਾਰ ਮੋਮੈਂਟੋ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਪ੍ਰਧਾਨ ਢੋਸੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੰਸਪੈਕਟਰ ਜਗਸੀਰ ਸਿੰਘ ਨੇ ਆਪਣੇ ਸੇਵਾ ਕਾਲ ਦੌਰਾਨ ਆਪਣੀ ਸਰਕਾਰੀ ਡਿਊਟੀ ਬੜੀ ਕਾਬਲੀਅਤ ਅਤੇ ਨਿਰਪਖਤਾ ਨਾਲ ਬੇਦਾਗ਼ ਤਰੀਕੇ ਨਾਲ ਨਿਭਾਈ। ਆਪਣੀ ਡਿਊਟੀ ਦੇ ਨਾਲ-ਨਾਲ ਉਨ੍ਹਾਂ ਨੇ ਆਮ ਜਨਤਾ ਨਾਲ ਵੀ ਪਿਆਰ ਭਰਿਆ ਰਿਸ਼ਤਾ ਕਾਇਮ ਰੱਖਿਆ। ਉਨ੍ਹਾਂ ਦੀਆਂ ਸੇਵਾਵਾਂ ਸਦਾ ਯਾਦ ਰੱਖੀਆਂ ਜਾਣਗੀਆ, ਜਿਸਦਾ ਸਮੁੱਚੇ ਇਲਾਕੇ ਨੂੰ ਮਾਣ ਰਹੇਗਾ। ਇਸ ਤੋਂ ਇਲਾਵਾ ਬਾਕੀ ਸਮੂਹ ਬੁਲਾਰਿਆਂ ਨੇ ਵੀ ਜਗਸੀਰ ਸਿੰਘ ਵੱਲੋਂ ਕੀਤੀ ਗਈ ਸ਼ਾਨਦਾਰ ਸਰਕਾਰੀ ਡਿਊਟੀ ਦੀ ਪ੍ਰਸ਼ੰਸਾ ਕੀਤੀ। ਆਪਣੇ ਸੰਬੋਧਨ ਵਿੱਚ ਇੰਸਪੈਕਟਰ ਜਗਸੀਰ ਸਿੰਘ ਨੇ ਅੱਜ ਦੇ ਸਨਮਾਨ ਲਈ ਮਿਸ਼ਨ ਪ੍ਰਧਾਨ ਸ੍ਰੀ ਢੋਸੀਵਾਲ ਸਮੇਤ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਕਾਸ ਮਿਸ਼ਨ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜ ਕਰਦਾ ਆ ਰਿਹਾ ਹੈ ਅਤੇ ਅਜਿਹੀਆਂ ਸੰਸਥਾਵਾਂ ਪ੍ਰਸ਼ਾਸਨ ਅਤੇ ਆਮ ਲੋਕਾਂ ਵਿਚਕਾਰ ਮਜਬੂਤ ਕੜੀ ਦਾ ਕੰਮ ਕਰਦੀਆਂ ਹਨ। ਉਨ੍ਹਾਂ ਨੇ ਸਮੁੱਚੀ ਸੰਸਥਾ ਦੇ ਉੱਜਲੇ ਭਵਿੱਖ ਦੀ ਕਾਮਨਾ ਵੀ ਕੀਤੀ। ਸਮਾਰੋਹ ਦੇ ਅੰਤ ਵਿੱਚ ਸਭਨਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ।
The post ਵਿਕਾਸ ਮਿਸ਼ਨ ਵੱਲੋਂ ਸੇਵਾ ਮੁਕਤ ਇੰਸਪੈਕਟਰ ਜਗਸੀਰ ਸਿੰਘ ਸਨਮਾਨਿਤ : ਢੋਸੀਵਾਲ appeared first on Welcome Punjab News.
source https://welcomepunjab.in/vikas-obubaka-vallon-seva-mu/