ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਵਿਪਨ ਮਿਤੱਲ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਪਿਛਲੇ ਕਈ ਸਾਲਾਂ ਤੋਂ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਲੋਕ ਸਮੱਸਿਆਵਾਂ ਨੂੰ ਹੱਲ ਕਰਾਉਣ ਯਤਨਸ਼ੀਲ ਹੈ। ਆਮ ਜਨਤਾ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਮਿਸ਼ਨ ਦੀ ਸਮੁੱਚੀ ਟੀਮ ਸਦਾ ਹੀ ਤਿਆਰ ਬਰ ਤਿਆਰ ਰਹਿੰਦੀ ਹੈ। ਆਉਂਦੀ 14 ਅਪ੍ਰੈਲ ਨੂੰ ਡਾ. ਅੰਬੇਡਕਰ ਜੈਯੰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਢੋਸੀਵਾਲ ਨੇ ਅੰਬੇਡਕਰ ਪਾਰਕ ਦੀ ਸਫਾਈ ਦਾ ਮਾਮਲਾ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਧਿਆਨ ਵਿੱਚ ਲਿਆਂਦਾ ਸੀ। ਲਿਖਤੀ ਪੱਤਰ ਰਾਹੀਂ ਇਸ ਪਾਰਕ ਤੇ ਮਲੋਟ ਰੋਡ ਸਥਿਤ ਡਾ. ਅੰਬੇਡਕਰ ਚੌਂਕ ਦੇ ਪੁਨਰ ਨਿਰਮਾਣ ਦੀ ਮੰਗ ਕੀਤੀ ਗਈ ਸੀ। ਸੁਹਿਰਦ ਅਤੇ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਾ. ਅੰਬੇਡਕਰ ਪਾਰਕ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾ ਦਿਤਾ ਹੈ। ਐਨਾ ਹੀ ਨਹੀਂ ਸ੍ਰੀ ਗਿਰਧਰ ਨੇ ਮਿਸ਼ਨ ਪ੍ਰਧਾਨ ਢੋਸੀਵਾਲ ਨਾਲ ਗੱਲਬਾਤ ਦੌਰਾਨ ਮਲੋਟ ਰੋਡ ’ਤੇ ਡਾ. ਅੰਬੇਡਕਰ ਚੌਂਕ ਦੇ ਪੁਨਰ ਨਿਰਮਾਣ ਤੇ ਡਿਸਪਲੇਅ ਬੋਰਡ ਲਵਾਉਣ ਦਾ ਭਰੋਸਾ ਵੀ ਦਿੱਤਾ। ਉਨਾਂ ਇਹ ਵੀ ਦੱਸਿਆ ਕਿ ਡਾ. ਅੰਬੇਡਕਰ ਜੈਯੰਤੀ ਵਾਲੇ ਦਿਨ ਅੰਬੇਡਕਰ ਪਾਰਕ ਕੋਲ ਪਾਣੀ ਦਾ ਛਿੜਕਾ ਕਰਵਾਇਆ ਜਾਵੇਗਾ ਅਤੇ ਕਲੀ ਪੁਆਈ ਜਾਵੇਗੀ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਮਿਸ਼ਨ ਪ੍ਰਧਾਨ ਢੋਸੀਵਾਲ ਨੇ ਕਾਰਜ ਸਾਧਕ ਅਫਸਰ ਵਜੋਂ ਪਾਰਕ ਦੀ ਸਫਾਈ ਅਤੇ ਅੰਬੇਡਕਰ ਚੌਂਕ ਦੇ ਪੁਨਰ ਨਿਰਮਾਣ ਸਬੰਧੀ ਦਿਖਾਈ ਗਈ ਗੰਭੀਰਤਾ ਲਈ ਈ.ਓ. ਰਜਨੀਸ਼ ਕੁਮਾਰ ਗਿਰਧਰ ਦਾ ਧੰਨਵਾਦ ਕੀਤਾ ਹੈ।
The post ਮਿਸ਼ਨ ਵੱਲੋਂ ਮਾਮਲਾ ਉਠਾਏ ਜਾਣ ’ਤੇ ਅੰਬੇਡਕਰ ਪਾਰਕ ਦੀ ਸਫਾਈ ਦਾ ਕੰਮ ਸੁਰੂ appeared first on Welcome Punjab News.
source https://welcomepunjab.in/let-the-matter-be-taken-up-by-the-mission/