ਜਲੰਧਰ (ਵਿੱਕੀ ਸੂਰੀ) : ਰੇਰੂ ਪਿੰਡ ਦੇ ਸਾਹਮਣੇ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਆਲਟੋ ਕਾਰ ਵਿਚ ਸਵਾਰ ਹੋ ਕੇ ਆਏ ਹਥਿਆਰਬੰਦ ਨੌਜਵਾਨਾਂ ਨੇ ਸਫ਼ਾਰੀ ਅਤੇ ਸਿਟੀ ਹਾਂਡਾ ਕਾਰ ਚੋਰੀ ਕਰ ਲਈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਗੱਡੀਆਂ ਕਿਸੇ ਵਾਰਦਾਤ ਵਿਚ ਵਰਤਣ ਦੇ ਮਨਸੂਬੇ ਨਾਲ ਚੋਰੀ ਕੀਤੀਆਂ ਗਈਆਂ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਜਿਸ ਕਾਰ ਵਿਚ ਚੋਰ ਆਏ ਸਨ, ਉਹ ਵੀ ਚੋਰੀ ਦੀ ਹੀ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਚ ਰਹਿੰਦੇ ਗੁਰਮੇਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਆਪਣੀ ਸਫ਼ਾਰੀ ਗੱਡੀ ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੀ ਕੀਤੀ ਸੀ। ਉਸ ਦੇ ਅੱਗੇ ਬ੍ਰੇਜ਼ਾ ਗੱਡੀ ਸੀ। ਵੀਰਵਾਰ ਕਰਕੇ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਗੱਡੀ ਗਾਇਬ ਸੀ। ਉਨ੍ਹਾਂ ਜਦੋਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਦੇਰ ਰਾਤ 3.10 ਵਜੇ ਚਿੱਟੇ ਰੰਗ ਦੀ ਆਲਟੋ ਕਾਰ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ’ਤੇ ਰੁਕੀ। ਆਲਟੋ ਵਿਚੋਂ ਸ਼ਾਲ ਲਪੇਟੀ ਇਕ ਲੰਮਾ ਜਿਹਾ ਨੌਜਵਾਨ ਨਿਕਲਿਆ, ਜਿਸ ਦੀ ਡੱਬ ਵਿਚ ਪਿਸਤੌਲ ਵੀ ਲੱਗੀ ਹੋਈ ਸੀ।ਕੁਝ ਹੀ ਮਿੰਟਾਂ ਵਿਚ ਉਕਤ ਨੌਜਵਾਨ ਨੇ ਸਫ਼ਾਰੀ ਨਾਲ ਗੱਡੀ ਦਾ ਲਾਕ ਖੋਲ੍ਹਿਆ ਅਤੇ ਸਟਾਰਟ ਕਰਕੇ ਲੈ ਗਏ।

ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਬਾਹਰ ਰੇਰੂ ਗੇਟ ’ਤੇ ਪੁਲਸ ਦਾ ਨਾਕਾ ਲੱਗਦਾ ਹੈ ਅਤੇ ਪੀ. ਸੀ. ਆਰ. ਦੀ ਟੀਮ ਵੀ ਤਾਇਨਾਤ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਚੋਰੀ ਹੋਣੀ । ਜਿਉਂ ਹੀ ਇਸ ਦੀ ਸੂਚਨਾ ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਗਈ ਤਾਂ ਮੌਕੇ ’ਤੇ ਏ. ਐੱਸ. ਆਈ. ਆਪਣੀ ਟੀਮ ਨਾਲ ਪਹੁੰਚ ਗਏ। ਚੋਰਾਂ ਦੀ ਗਿਣਤੀ 4-5 ਦੱਸੀ ਜਾ ਰਹੀ ਹੈ। ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਆਲਟੋ ਦਾ ਨੰਬਰ ਵੀ ਮਿਲਿਆ, ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
The post ਜਲੰਧਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਨਗਰ ’ਚੋਂ ਹਥਿਆਰਬੰਦ ਨੌਜਵਾਨਾਂ ਵੱਲੋਂ ਸਫ਼ਾਰੀ ਤੇ ਹਾਂਡਾ ਸਿਟੀ ਕਾਰ ਚੋਰੀ appeared first on Welcome Punjab News.
source https://welcomepunjab.in/jalandhar-at-shaheed-baba-deep/