ਸਰਦਾਰ ਮਨਜੀਤ ਸਿੰਘ ਟੀਟੂ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਕੀਤਾ ਡੋਰ ਟੂ ਡੋਰ ਪ੍ਰਚਾਰ

0

ਜਲੰਧਰ (ਵਿੱਕੀ ਸੂਰੀ): ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਇਸ ਵੇਲੇ ਜਲੰਧਰ ਲੋਕ ਸਭਾ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਪਾਰਟੀਆਂ ਦੇ ਸੀਨੀਅਰ ਆਗੂ ਲਗਾਤਾਰ ਜਲੰਧਰ ਦਾ ਦੌਰਾ ਕਰ ਰਹੇ ਹਨ।ਇਸ ਦੌਰਾਨ ਸ. ਮਨਜੀਤ ਸਿੰਘ ਟੀਟੂ ਨੇ MP ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਵੋਟਰ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਵੀ ਦੇ ਰਹੇ ਹਨ।ਇਹਨਾ ਗੱਲਾਂ ਦਾ ਪ੍ਰਗਟਾਵਾ ਸਾਬਕਾ ਕੋਸਲਰ ਸ. ਮਨਜੀਤ ਸਿੰਘ ਟੀਟੂ ਨੇ ਵੈਸਟ ਹਲਕੇ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਮਨਦੀਪ ਸਿੰਘ ਮੋਂਗਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਪ੍ਰਚਾਰ ਕੀਤਾ |

ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਵੈਸਟ ਹਲਕੇ ਦੇ ਲੋਕ ਵੈਸੇ ਵੀ ਬਹੁਤ ਪਿਆਰ ਕਰਦੇ ਹਨ। ਮੈਂ ਸਮਝਦਾ ਹਾਂ ਕਿ ਰਿੰਕੂ ਨੌ ਦੇ 9 ਹਲਕਿਆਂ ਵਿੱਚੋਂ ਜਿੱਤਣਗੇ ਜਿੱਥੇ ਕਿ ਸਭ ਤੋਂ ਜ਼ਿਆਦਾ ਵੋਟਾਂ ਵੈਸਟ ਹਲਕੇ ਦੇ ਲੋਕਾਂ ਨੇ ਦੇਣੀਆਂ ਹਨ ਕਿਉਂਕਿ ਵੈਸਟ ਹਲਕੇ ਦੇ ਵਿੱਚ ਪਹਿਲਾਂ ਤੋਂ ਕੀ ਆਮ ਆਦਮੀ ਪਾਰਟੀ ਦੇ MLA ਸ਼ੀਤਲ ਅੰਗੂਰਾਲ ਹਨ। ਅਗਰ ਸਾਨੂੰ MP ਵੀ ਵੈਸਟ ਹਲਕੇ ਦੇ ਮਿਲ ਜਾਣ ਤੇ ਮੈਂ ਸਮਝਦਾ ਹਾਂ ਕਿ ਵੈਸਟ ਹਲਕੇ ਦੀ ਨੋਹਾਰ ਹੀ ਬਦਲ ਜਾਵੇਗੀ ਅਤੇ ਇਸ ਦੇ ਨਾਲ ਜਿਹੜੇ ਲੋਕਾਂ ਦੇ ਕੰਮ ਪਹਿਲੇ ਨਹੀਂ ਸਨ ਹੁੰਦੇ ਉਹ ਕੰਮ ਹੁਣ ਹੋਣ ਲੱਗ ਜਾਣਗੇ ਅਤੇ ਅਸੀਂ ਲੋਕਾਂ ਦੇ ਕੰਮ ਸੌਖੇ ਤਰੀਕੇ ਨਾਲ ਕਰ ਸਕਾਂਗੇ।

ਮਨਦੀਪ ਸਿੰਘ ਮੋਂਗਾ ਨੇ ਕਿਹਾ ਕਿ ਅਸੀਂ ਅੱਜ ਸਵੇਰੇ ਦੀਆਂ ਹੋਰ ਵੀ ਰੈਲੀਆਂ ਕੀਤੀਆਂ ਹਨ ਅਤੇ ਵੱਖ-ਵੱਖ ਲੋਕਾਂ ਨਾਲ ਜਾ ਕੇ ਮਿਲੇ ਹਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਆਮ ਆਦਮੀ ਪਾਰਟੀ ਤੋਂ ਸੰਤੁਸ਼ਟ ਹੋ ਜਾ ਨਹੀਂ ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕੀ ਸਰਕਾਰ ਨੇ ਆਮ ਜਨਤਾ ਦੇ ਬਿੱਲ ਫ੍ਰੀ ਕੀਤੇ ਹਨ ਅਤੇ ਜਿਹਨਾਂ ਦੇ ਬੱਚਿਆਂ ਦੀਆਂ ਨੌਕਰੀਆਂ ਲੱਗੀਆਂ ਸਨ ਮਾਨ ਸਰਕਾਰ ਨੇ ਉਹਨਾਂ ਦੀਆਂ ਸਰਕਾਰੀ ਨੌਕਰੀਆਂ ਪੱਕੀਆਂ ਕਰਵਾ ਦਿੱਤੀਆਂ ਅਤੇ ਕਾਫੀ ਲੋਕ ਮੁਹੱਲਾ ਕਲੀਨਿਕ ਨੂੰ ਲੈ ਕੇ ਖੁਸ਼ ਹਨ ਕਿ ਉਹਨਾਂ ਨੂੰ ਫ੍ਰੀ ਦਵਾਈਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਗਿਣਤੀ ਲੋਕਾਂ ਦੇ ਘਰਾਂ ਦੇ ਬਿੱਲ ਫ੍ਰੀ ਆ ਰਹੇ ਹਨ ਤੇ ਉਹ ਲੋਕ ਉਹਨਾ ਪੈਸਿਆਂ ਨਾਲ ਆਪਣੇ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਭਰ ਰਹੇ ਹਾਂ ਜੋ ਕਿ ਕਈ ਸਾਲਾਂ ਤੋਂ ਪੈਂਡਿੰਗ ਸਨ ਲੋਕ ਆਮ ਆਦਮੀ ਪਾਰਟੀ ਤੋਂ ਬਹੁਤ ਖੁਸ਼ ਹਨ ਕਿਉਕਿ ਮਾਨ ਸਰਕਾਰ ਨੇ ਆਉਂਦਿਆਂ ਹੀ ਪਹਿਲੇ ਸਾਲ ਦੇ ਵਿੱਚ ਇਹ ਸਾਰੇ ਕੰਮ ਕਰ ਦਿੱਤਾ ਜੋ ਕਿ ਬਾਕੀ ਸਰਕਾਰ ਨੇ ਨਹੀਂ ਕੀਤੀ।

The post ਸਰਦਾਰ ਮਨਜੀਤ ਸਿੰਘ ਟੀਟੂ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਕੀਤਾ ਡੋਰ ਟੂ ਡੋਰ ਪ੍ਰਚਾਰ appeared first on Welcome Punjab News.



source https://welcomepunjab.in/sardar-manjit-singh-titu-ne-s/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top