ਫਰੀਦਕੋਟ(ਮਿੱਤਲ) : ਮਿੰਨੀ ਸਕੱਤਰੇਤ ਦੇ ਅਸ਼ੋਕ ਚਕਰਾ ਹਾਲ ਵਿਚ ਰੱਖੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਸਿਵਲ ਸਰਜਨ ਡਾ. ਅਨਿਲ ਗੋਇਲ ਵੱਲੋਂ ਕਾਇਆ ਕਲਪ ਪੋ੍ਗਰਾਮ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਹੈਲਥ ਵੈਲਨੈੱਸ ਸੈਂਟਰ ਘਣੀਏ ਵਾਲਾ ਦੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਰਾਜਵੰਤ ਸਿੰਘ ਬਿੱਟੂ ਮੈਂਬਰ ਨੇ ਸੈਂਟਰ ਦੇ ਕਰਮਚਾਰੀ ਸੀਐੱਚਓ ਪਿੰ੍ਸਪ੍ਰਰੀਤ, ਬਹੁਮੰਤਵੀ ਸਿਹਤ ਕਰਮਚਾਰੀ ਜਸਕਰਨ ਸਿੰਘ, ਅਮਰਜੀਤ ਕੌਰ ਅਤੇ ਜਸਵੀਰ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਪਲੱਬਧੀ ਕਰਮਚਾਰੀਆਂ ਦੀ ਮਿਹਨਤ ਕਰ ਕੇ ਹੀ ਸੰਭਵ ਹੋ ਸਕੀ ਹੈ। ਉਨ੍ਹਾਂ ਨੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਅਵਤਾਰਜੀਤ ਸਿੰਘ, ਬੀਈਈ ਫਲੈਗ ਚਾਵਲਾ, ਸਹਾਇਕ ਹੱਸਪਤਾਲ ਐਡਮਨਿਸਟ੍ਰੇਟਰ ਦੀਪਿਕਾ ਸ਼ਰਮਾ ਅਤੇ ਪਿੰਡ ਦੇ ਵੀਰਾਂ ਦੇ ਵੱਡੇ ਸਹਿਯੋਗ ਲਈ ਧੰਨਵਾਦ ਕੀਤਾ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਅਤੇ ਸਰਕਾਰੀ ਸਿਹਤ ਸੰਸਥਾਵਾਂ ਨੂੰ ਸਾਫ-ਸੁਥਰਾ ਰੱਖਣ, ਬਾਇਓਮੈਡੀਕਲ ਵੇਸਟ ਕੰਟਰੋਲ ਕਰਨ, ਹਾਈਜੀਨ ਪੋ੍ਮੋਸ਼ਨ, ਰਿਕਾਰਡ ਰੱਖਣ, ਇਨਫੈਕਸ਼ਨ ਕੰਟਰੋਲ ਅਤੇ ਵਧੀਆ ਸੇਵਾਵਾਂ ਦੇਣ ਦੇ ਅਧਾਰ ਤੇ ਕਾਇਆ ਕਲਪ ਪੋ੍ਗਰਾਮ ਅਧੀਨ ਐਵਾਰਡ ਵੈਲਨੈੱਸ ਸੈਂਟਰ ਘਣੀਏ ਵਾਲਾ ਨੂੰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਸਾਰੀਆਂ ਸਿਹਤ ਸੰਸਥਾਵਾਂ ਨੂੰ ਸਫ਼ਾਈ ਪੱਖੋਂ ਅਤੇ ਇਨਫੈਕਸ਼ਨ ਕੰਟਰੋਲ ਕਰ ਕੇ ਲੋਕਾਂ ਨੂੰ ਸਾਫ-ਸੁਥਰੇ ਮਾਹੌਲ ਵਿਚ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਉਣਾ ਹੈ ਤਾਂ ਜੋ ਲੋਕਾਂ ਦਾ ਰੁਝਾਨ ਸਰਕਾਰੀ ਸਿਹਤ ਸੰਸਥਾਵਾਂ ਵੱਲ ਲਿਆਂਦਾ ਜਾ ਸਕੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ‘ਤੇ ਖਰਾ ਉਤਰਨ ਲਈ 300 ਤੋਂ ਵੱਧ ਪੈਰਾ ਮੀਟਰਾਂ ਦਾ ਮੁਲਾਕਣ ਕੀਤਾ ਗਿਆ ਹੈ ਅਤੇ ਇਨ੍ਹਾਂ ਪੈਰਾ ਮੀਟਰਾਂ ‘ਤੇ ਖਰਾ ਉਤਰਨਾ ਇਕ ਚੁਣੌਤੀ ਹੈ। ਉਨ੍ਹਾਂ ਮੁਹਿੰਮ ਨਾਲ ਜੁੜੇ ਸਾਰੇ ਸਟਾਫ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਆਪਣੀ ਸਿਹਤ ਸੰਸਥਾ ਦੀ ਗੁਣਵੱਤਾ ਨੂੰ ਕਾਇਮ ਰੱਖਣਗੇ।
The post ਸਿਹਤ ਸੰਸਥਾ ਨੂੰ ਮਿਲਿਆ ਜ਼ਿਲ੍ਹੇ ‘ਚੋਂ ਪਹਿਲਾ ਸਥਾਨ appeared first on Welcome Punjab News.
source https://welcomepunjab.in/health-institution-meet-zil/