ਸੁਸ਼ੀਲ ਕੁਮਾਰ ਰਿੰਕੂ ਨੇ ਕੱਢੀ ਤਿਰੰਗਾ ਯਾਤਰਾ

0

ਜਲੰਧਰ (ਵਿੱਕੀ ਸੂਰੀ ) : ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਇਸ ਵੇਲੇ ਜਲੰਧਰ ਲੋਕ ਸਭਾ ਚੋਣਾਂ ‘ਤੇ ਟਿਕੀਆਂ ਹੋਈਆਂ ਹਨ।ਲੋਕ ਸਭਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਰੋਡ ਸ਼ੋਅ ਕੱਢਿਆ । ਇਸ ਦੌਰਾਨ ਸੁਸ਼ੀਲ ਕੁਮਾਰ ਰਿੰਕੂ ਨੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਚ ਨਤਮਸਤਕ ਹੋਏ ਅਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਦੇ ਨਾਲ ਰੈਲੀ ਨੂੰ ਆਰੰਭ ਕੀਤਾ। ਇਸ ਦੌਰਾਨ ਉਹਨਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ। ਉਨ੍ਹਾਂ ਨੇ ਬਾਬੂ ਜਗਜੀਵਨ ਰਾਮ ਚੌਂਕ , ਬਸਤੀ ਗੁਜ਼ਾ ਅੱਡਾ , ਸ਼ਕਤੀ ਪਾਰਕ, ਭਗਵਾਨ ਵਾਲਮੀਕ ਮੰਦਰ, ਈਵਨਿੰਗ ਕਾਲਜ, ਝੰਡੀਆ ਪੀਰ ਤੋਂ ਅਵਤਾਰ ਨਗਰ (ਲਾਈਟਾਂ), ਸ਼ਹਿਨਾਈ ਪੈਲੇਸ, ਬਸਤੀ ਸ਼ੇਖ ਭਗਵਾਨ ਵਾਲਮੀਕਿ ਮੰਦਰ ਚੌਕ,ਮਾਡਲ ਹਾਊਸ ਰੋਡ (ਮਾਤਾ ਰਾਣੀ ਚੌਕ), ਸ਼੍ਰੀ ਗੁਰੂ ਰਵਿਦਾਸ ਚੌਂਕ, ਭਾਰਗੋ ਕੈਂਪ, ਮੇਨ ਅੱਡਾ, ਬਾਬਾ ਬੁੱਢਾ ਮਾਲ ਗਰਾਊਂਡ, ਲੱਕੜ ਵਾਲਾ ਚੌਂਕ, ਨਾਰੀਨਿਕੇਤਨ ਤੋਂ ਬਾਹਰ, ਅੰਬੇਡਕਰ ਚੌਕ ਜਲੰਧਰ ਆਦਿ ਦੇ ਦਿਹਾਤੀ ਖੇਤਰਾਂ ਦਾ ਦੌਰਾ ਕੀਤਾ | ਇਸ ਦੌਰਾਨ ਲੋਕਾਂ ਨੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਹਿਨਾਏ ਤੇ ਮਿਠਿਆਈ ਖਵਾ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਿਰੋਪਾ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ।ਇਸ ਦੌਰਾਨ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਆਪ ਸਭ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਤਾਂ ਜੋ ਅਸੀਂ ਲੋਕਾਂ ਦੀ ਸੇਵਾ ਲਈ ਵੱਧ ਤੋਂ ਵੱਧ ਕੰਮ ਕਰ ਸਕੀਏ ਅਤੇ ਵੋਟਰ ਨੇ ਵੀ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਦਿੱਤਾ | ਇਸ ਦੌਰਾਨ MLA ਸ਼ੀਤਲ ਅੰਗੂਰਾਲ , ਮਹਿੰਦਰ ਭਗਤ , ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ , ਐਡਵੋਕੇਟ ਸੰਦੀਪ ਵਰਮਾ, ਕੀਮਤੀ ਭਗਤ , ਹਰਭਜਨ ਸਿੰਘ ਖੜਕ , ਲਾਡਾ ਰੋਡ ਸ਼ੋਅ ਤੇ ਉਨ੍ਹਾਂ ਦੇ ਨਾਲ ਹੀ ਰਹੇ।

ਇਸ ਮੌਕੇ ਜੀਵਨ ਜੀਵਨ ਟੰਡਨ, ਇੰਦਰਜੀਤ ਸਿੰਘ ਬੱਬਰ, ਗੁਰਮੀਤ ਸਿੰਘ ਮੀਤ , ਗੁਰਸ਼ਰਨ ਸਿੰਘ ਸ਼ਨੁ , ਸਨੀ ਗੁਗਲਾਨੀ, ਪ੍ਰਿੰਸ ਨਿਹੰਗ, ਮਣੀ ਨਿਹੰਗ , ਰਿਪਾ ਪ੍ਰਧਾਨ, ਕਰਨ ਕਪੂਰ , ਗੋਰੀ , ਬੰਟੀ ,ਸ਼ਿਵਮ , ਲਾਲੀ , ਬੱਬਲੂ ਆਦਿ ਵੀ ਹਾਜ਼ਰ ਸਨ।

The post ਸੁਸ਼ੀਲ ਕੁਮਾਰ ਰਿੰਕੂ ਨੇ ਕੱਢੀ ਤਿਰੰਗਾ ਯਾਤਰਾ appeared first on Welcome Punjab News.



source https://welcomepunjab.in/sushil-kumar-rinku-ne-kadh/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top