ਕੌਮਾਂਤਰੀ ਬਾਜ਼ਾਰ ਵਿੱਚ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ । WTI ਕਰੂਡ 0.32 ਡਾਲਰ ਜਾਂ 0.41 ਫੀਸਦੀ ਦੀ ਗਿਰਾਵਟ ਨਾਲ 77.58 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ । ਉੱਥੇ ਹੀ, ਬ੍ਰੈਂਟ ਕਰੂਡ 0.25 ਡਾਲਰ ਜਾਂ 0.31 ਫੀਸਦੀ ਦੀ ਗਿਰਾਵਟ ਦੇ ਨਾਲ 81.41 ‘ਤੇ ਕਾਰੋਬਾਰ ਕਰ ਰਿਹਾ ਹੈ। ਜਿਸ ਤੋਂ ਬਾਅਦ ਦੇਸ਼ ਵਿੱਚ ਤੇਲ ਮਾਰਕਟਿੰਗ ਕੰਪਨੀਆਂ ਵੱਲੋਂ ਪੈਟਰੋਲ-ਡੀਜ਼ਲ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿੱਚ ਤੇਲ ਕੀਮਤਾਂ ਵਿੱਚ ਗਿਰਾਵਟ ਆਈ ਹੈ।
ਜੇਕਰ ਹੁਣ ਇੱਥੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਪੈਟਰੋਲ 52 ਪੈਸੇ ਤੇ ਡੀਜ਼ਲ 50 ਪੈਸੇ ਸਸਤਾ ਹੋਇਆ ਹੈ। ਇਸਦੇ ਨਾਲ ਹੀ ਬਿਹਾਰ ਵਿੱਚ ਪੈਟਰੋਲ 43 ਪੈਸੇ ਤੇ ਡੀਜ਼ਲ 40 ਪੈਸੇ ਅਤੇ ਰਾਜਸਥਾਨ ਵਿੱਚ ਪੈਟਰੋਲ 37 ਪੈਸੇ ਤੇ ਡੀਜ਼ਲ 34 ਪੈਸੇ ਸਸਤਾ ਹੋਇਆ ਹੈ । ਇਸਦੇ ਉਲਟ ਹਿਮਾਚਲ ਵਿੱਚ ਪੈਟਰੋਲ 59 ਪੈਸੇ ਤੇ ਡੀਜ਼ਲ 52 ਪੈਸੇ, ਮੱਧ ਪ੍ਰਦੇਸ਼ ਵਿੱਚ ਪੈਟਰੋਲ 57 ਪੈਸੇ ਤੇ ਡੀਜ਼ਲ 52 ਪੈਸੇ ਅਤੇ ਉੱਤਰ ਪ੍ਰਦੇਸ਼ ਵਿੱਚ ਪੈਟਰੋਲ 33 ਪੈਸੇ ਤੇ ਡੀਜ਼ਲ ਵੀ 33 ਪੈਸੇ ਮਹਿੰਗਾ ਹੋਇਆ ਹੈ। ਮਹਾਨਗਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਜੇਕਰ ਇੱਥੇ ਮਹਾਨਗਰਾਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ‘ਚ ਪੈਟਰੋਲ 96.72 ਰੁਪਏ ਤੇ ਡੀਜ਼ਲ 89.62 ਰੁਪਏ, ਮੁੰਬਈ ‘ਚ ਪੈਟਰੋਲ 106.31 ਰੁਪਏ ਤੇ ਡੀਜ਼ਲ 94.27 ਰੁਪਏ, ਕੋਲਕਾਤਾ ‘ਚ ਪੈਟਰੋਲ 106.03 ਰੁਪਏ ਤੇ ਡੀਜ਼ਲ 92.76 ਰੁਪਏ ਅਤੇ ਚੇੱਨਈ ‘ਚ ਪੈਟਰੋਲ 102.73 ਰੁਪਏ ਅਤੇ ਡੀਜ਼ਲ 94.33 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
The post ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ appeared first on Welcome Punjab News.
source https://welcomepunjab.in/crude-oil-prices-in/