ਜਲੰਧਰ (ਵਿੱਕੀ ਸੂਰੀ) :ਕਾਲਾ ਸੰਘਿਆਂ ਰੋਡ (ਕਾਂਸ਼ੀ ਨਗਰ) ਦੇ ਠੇਕੇ ਨੂੰ ਲੈਕੇ ਮੁਹੱਲਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ । ਠੇਕੇ ਨੂੰ ਲੈ ਕੇ ਭਾਰੀ ਸੰਖਿਆ ਵਿੱਚ ਔਰਤਾਂ ਨੇ ਰੋਡ ਜਾਮ ਕੀਤਾ ਅਤੇ ਧਰਨਾ ਪ੍ਰਦਰਸ਼ਨ ਕੀਤਾ।

ਉਥੋਂ ਦੇ ਕੌਂਸਲਰ ਪਤੀ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਇਸ ਮੁੱਹਲੇ ਦਾ ਨਾਮ ਰੱਖਿਆ ਗਿਆ ਹੈ। ਇਸ ਕਰਕੇ ਇਸਦਾ ਵਿਰੋਧ ਲਗਾਤਾਰ ਨਿਵਾਸੀਆਂ ਵੱਲੋਂ ਕੀਤਾ ਜਾ ਰਿਹਾ ਹੈ। ਮੁਹੱਲਾ-ਨਿਵਾਸੀਆਂ ਦੀ ਇਹ ਮੰਗ ਹੈ ਕਿ ਇਸ ਠੇਕੇ ਨੂੰ ਜਲਦ ਤੋਂ ਜਲਦੀ ਬੰਦ ਕਰਵਾਇਆ ਜਾਵੇ।
The post ਕਾਲਾ ਸੰਘਿਆਂ ਰੋਡ ਤੇ ਠੇਕਾ ਖੁਲਣ ਤੇ ਮੁਹੱਲਾ ਨਿਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ appeared first on Welcome Punjab News.
source https://welcomepunjab.in/kala-sanghian-road-te-theka-khu/