ਹਰਿਆਣਾ (ਬਿਊਰੋ) : ਪਲਵਲ ਵਿੱਚ ਵਿਦਿਆਰਥੀਆਂ ਨਾਲ ਭਰੀ ਇੱਕ ਨਿੱਜੀ ਸਕੂਲ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਅੰਦਰ ਬੈਠੇ ਲੋਕਾਂ ਨੇ ਤੁਰੰਤ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਕੁਝ ਹੀ ਦੇਰ ‘ਚ ਬੱਸ ਅੱਗ ਦਾ ਗੋਲਾ ਬਣ ਗਈ। ਬਾਅਦ ਵਿੱਚ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਸਕੂਲ ਬੱਸ ਨੂੰ ਅੱਗ ਲੱਗਣ ਕਾਰਨ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਉਨ੍ਹਾਂ ਦੇ ਬੈਗ ਸੜ ਕੇ ਸੁਆਹ ਹੋ ਗਏ।

ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਪੁਰਾਣੀ ਜੀ.ਟੀ ਰੋਡ ‘ਤੇ ਥਾਣਾ ਸਿਟੀ ਦੇ ਕੋਲ ਚੱਲਦੀ ਬੱਸ ‘ਚ ਅੱਗ ਲੱਗ ਗਈ |ਕੁਝ ਸਮੇਂ ਵਿੱਚ ਅੱਗ ਵਧਦੀ ਗਈ ਅਤੇ ਆਸਪਾਸ ਦੀਆਂ ਦੁਕਾਨਾਂ ਦੇ ਸਾਈਨ ਬੋਰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਦੱਸਿਆ ਗਿਆ ਹੈ ਕਿ ਜਿਸ ਸਕੂਲ ਵਿੱਚ ਬੱਚੇ ਪੜ੍ਹਦੇ ਹਨ, ਉਸ ਦੀ ਆਪਣੀ ਸਕੂਲ ਬੱਸ ਨਹੀਂ ਹੈ। ਉਨ੍ਹਾਂ ਦੇ ਮਾਪਿਆਂ ਨੇ ਬੱਚਿਆਂ ਨੂੰ ਲਿਜਾਣ ਲਈ ਬੱਸ ਕਿਰਾਏ ‘ਤੇ ਲਈ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਬੱਸ ਨੂੰ ਅੱਗ ਲੱਗ ਗਈ।
The post ਬੱਚਿਆਂ ਨਾਲ ਭਰੀ ਚੱਲਦੀ ਸਕੂਲ ਬੱਸ ‘ਚ ਲੱਗੀ ਭਿਆਨਕ ਅੱਗ, appeared first on Welcome Punjab News.
source https://welcomepunjab.in/a-school-full-of-children/