ਪੰਜਾਬ ਦੇ ਗੁਰਦਾਸਪੁਰ ਵਿਚ ਇੱਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਿੰਡ ਭੁੰਬਲੀ ਵਿਚ ਪੁਲਿਸ ASI ਨੇ ਆਪਣੀ ਪਤਨੀ, ਬੇਟੇ ਅਤੇ ਪਾਲਤੂ ਕੁੱਤੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਹ ਸਾਰੀ ਘਟਨਾ ਗੁਆਂਢ ‘ਚ ਰਹਿਣ ਵਾਲੀ ਔਰਤ ਨੇ ਦੇਖ ਲਈ ਸੀ। ਜਿਸ ਤੋਂ ਬਾਅਦ ASI ਉਸ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।
ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪੁਲਿਸ ASI ਦਾ ਨਾਮ ਭੁਪਿੰਦਰ ਸਿੰਘ ਹੈ। ਦੱਸਿਆ ਜਾ ਰਿਹਾ ਹੈ ਭੁਪਿੰਦਰ ਸਿੰਘ ਅੰਮ੍ਰਿਤਸਰ ਵਿਚ ਕਿਸੇ ਅਧਿਕਾਰੀ ਦੀ ਸੁਰੱਖਿਆ ਲਈ ਤਾਇਨਾਤ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਘਰੇਲੂ ਝਗੜੇ ਕਾਰਨ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ASI ਭੁਪਿੰਦਰ ਸਿੰਘ ਦਾ 19 ਸਾਲਾ ਲੜਕਾ ਵਿਸ਼ਾਲ ਵਿਦੇਸ਼ ਜਾਣ ਵਾਲਾ ਸੀ। ਉਸ ਦੇ ਦਸਤਾਵੇਜ਼ ਵੀ ਤਿਆਰ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਮੰਜੇ ‘ਤੇ ਪਤਨੀ ਅਤੇ ਪੁੱਤਰ ਦੀਆਂ ਲਾਸ਼ਾਂ ਪਈਆਂ ਸਨ।
ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਸਰਪੰਚ ਨੇ ਕਿਹਾ ਕਿ ਘਟਨਾ ਨੂੰ ਇੱਕ ਗੁਆਂਢੀ ਔਰਤ ਨੇ ਦੇਖਿਆ ਅਤੇ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ASI ਭੁਪਿੰਦਰ ਉਸ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਗਈ। ਫ਼ਿਲਹਾਲ ਪੁਲਿਸ ਨੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਪੁਲਿਸ ਮੁਲਜ਼ਮ ASI ਅਤੇ ਔਰਤ ਦੀ ਭਾਲ ਕਰ ਰਹੀ ਹੈ।
The post ਗੁਰਦਾਸਪੁਰ ‘ਚ ਸਨਸਨੀਖੇਜ਼ ਵਾਰਦਾਤ, ASI ਪਤਨੀ-ਪੁੱਤ ਨੂੰ ਗੋ+ਲੀ ਮਾਰ ਕੇ ਹੋਇਆ ਫ਼ਰਾਰ appeared first on Welcome Punjab News.
source https://welcomepunjab.in/gurdaspur-ch-sansnikhez-v/