ਰਾਜਸਥਾਨ ‘ਚ ਸ਼ਰਧਾਲੂਆਂ ਨਾਲ ਭਰਿਆਂ ਟਰੱਕ ਪਲਟਿਆ, 13 ਲੋਕ ਜ਼ਖਮੀ, 2 ਦੀ ਹਾਲਤ ਨਾਜ਼ੁਕ

0

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਰਨੀਵਾਲਾ ਤੋਂ ਸਾਲਾਸਰ ਧਾਮ ਜਾ ਰਹੇ ਕਰੀਬ 50 ਸ਼ਰਧਾਲੂਆਂ ਨਾਲ ਭਰਿਆ ਟਰੱਕ ਪੱਲੂ ਨੇੜੇ ਟਾਇਰ ਫਟਣ ਕਾਰਨ ਪਲਟ ਗਿਆ। ਇਸ ਹਾਦਸੇ ‘ਚ 13 ਦੇ ਕਰੀਬ ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜਸਥਾਨ ‘ਚ ਡਾਕਟਰਾਂ ਦੀ ਹੜਤਾਲ ਕਾਰਨ ਅਬੋਹਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦੋ ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਸ੍ਰੀ ਹਨੂੰਮਾਨ ਮੰਦਰ ਅਰਨੀਵਾਲਾ ਦੇ ਮੁੱਖ ਸੇਵਾਦਾਰ ਜਗਦੀਸ਼ ਸਚਦੇਵਾ ਅੱਜ ਸਾਲਾਸਰ ਧਾਮ ਲਈ 7ਵੇਂ ਭੰਡਾਰੇ ਲਈ ਰਾਸ਼ਨ ਸਮਗਰੀ ਸਮੇਤ 50 ਦੇ ਕਰੀਬ ਸੇਵਾਦਾਰਾਂ ਨੂੰ ਟਰੱਕ ਵਿੱਚ ਲੈ ਕੇ ਜਾ ਰਹੇ ਸਨ। ਜਦੋਂ ਇਹ ਟਰੱਕ ਅੱਜ ਤੜਕੇ 2 ਵਜੇ ਦੇ ਕਰੀਬ ਰਾਜਸਥਾਨ ਦੇ ਪੱਲੂ ਨੇੜੇ ਪਹੁੰਚਿਆ ਤਾਂ ਅਚਾਨਕ ਟਾਇਰ ਫਟਣ ਕਾਰਨ ਟਰੱਕ ਸੜਕ ‘ਤੇ ਪਲਟ ਗਿਆ।

ਇਸ ਹਾਦਸੇ ਕਾਰਨ 13 ਦੇ ਕਰੀਬ ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਦਕਿ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਅਬੋਹਰ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਬੋਹਰ ਦੀ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ ਅਤੇ ਉਨ੍ਹਾਂ ਦੀ ਟੀਮ ਸਿਹਤ ਕਰਮਚਾਰੀਆਂ ਦੇ ਨਾਲ ਇਲਾਜ ਵਿੱਚ ਜੁੱਟ ਗਈ ਹੈ।

ਇਸ ਹਾਦਸੇ ਵਿੱਚ ਅਰਨੀਵਾਲਾ ਵਾਸੀ ਲਵਲੀ, ਪ੍ਰਦੀਪ ਕੌਰ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਰਮੇਸ਼ ਕੁਮਾਰ, ਕਸ਼ਮੀਰ ਕੌਰ, ਕੁਲਦੀਪ ਸਿੰਘ, ਸੁਖਦੇਵ ਸਿੰਘ, ਦੀਪੂ, ਸੁਖਪ੍ਰੀਤ, ਪਰਮਜੀਤ ਕੌਰ, ਚਿਮਨ ਸਿੰਘ ਅਤੇ ਛਿੰਦਰਪਾਲ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਕਸ਼ਮੀਰ ਕੌਰ ਅਤੇ ਕੁਲਦੀਪ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

The post ਰਾਜਸਥਾਨ ‘ਚ ਸ਼ਰਧਾਲੂਆਂ ਨਾਲ ਭਰਿਆਂ ਟਰੱਕ ਪਲਟਿਆ, 13 ਲੋਕ ਜ਼ਖਮੀ, 2 ਦੀ ਹਾਲਤ ਨਾਜ਼ੁਕ appeared first on Welcome Punjab News.



source https://welcomepunjab.in/with-devotees-in-rajasthan/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top