ਜਲੰਧਰ – ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ “ਖਾਲਸਾ ਫਤਿਹ ਮਾਰਚ” ਗੁ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਆਰੰਭ ਹੋ ਕਰਕੇ 30 ਅਪ੍ਰੈਲ ਰਾਤ ਨੂੰ ਗੁ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਪਹੁੰਚ ਰਿਹਾ ਹੈ।
ਖਾਲਸਾ ਫਤਿਹ ਮਾਰਚ 1 ਮਈ ਨੂੰ ਸਵੇਰੇ 8:30 ਵਜੇ ਰਵਾਨਾ ਹੋਵੇਗਾ ਜੋ ਮਾਡਲ ਟਾਊਨ, ਗੁਰੂ ਨਾਨਕ ਮਿਸ਼ਨ, ਸ਼ਾਸਤਰੀ ਮਾਰਕੀਟ, ਲਾਡੋਵਾਲੀ ਰੋਡ, ਰਾਮਾਂਮੰਡੀ,ਨਿਰਮਲ ਕੁਟੀਆ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁ ਗੰਗਸਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਹੋਵੇਗਾ।
ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।
The post ਖਾਲਸਾ ਫਤਿਹ ਮਾਰਚ 1 ਮਈ ਨੂੰ ਚਲੇਗਾ ਜਲੰਧਰ ਤੋਂ- ਜਾਣੋ ਰੂਟ ਪਲਾਨ appeared first on Welcome Punjab News.
source https://welcomepunjab.in/khalsa-fateh-march/