ਜਲੰਧਰ(ਵਿੱਕੀ ਸੂਰੀ) : ਥਾਣਾ ਡਵੀਜ਼ਨ ਨੰਬਰ 1 ਅਧੀਨ ਪੈਂਦੇ ਸੋਢਲ ਇਲਾਕੇ ਵਿੱਚ ਧੂਫ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ।ਜਿਸ ਦੌਰਾਨ ਕਾਫੀ ਨੁਕਸਾਨ ਹੋ ਗਿਆ।ਅੱਗ ਬਾਰੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਟੀਮ ਨੇ ਆ ਕੇ ਅੱਗ ‘ਤੇ ਕਾਬੂ ਪਾਇਆ।
ਹਿਮਾਲਿਆ ਧੂਪ ਦੇ ਮਾਲਕ ਹਰੀਸ਼ ਨੇ ਦੱਸਿਆ ਕਿ ਸਵੇਰੇ ਜਦੋਂ ਫੈਕਟਰੀ ਖੁੱਲ੍ਹੀ ਤਾਂ ਸ਼ਾਰਟ ਸਰਕਟ ਕਾਰਨ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ’ਤੇ ਸਾਰੇ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਰੀਬ 4 ਲੱਖ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।ਉੱਥੇ ਹੀ ਫਾਇਰ ਅਫਸਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਟੀਮ ਅੱਗ ਬੁਝਾਉਣ ਲਈ ਤੁਰੰਤ ਪਹੁੰਚ ਗਈ ਅਤੇ ਅੱਗ ਬੁਝਾਉਣ ਲਈ 4 ਦੇ ਕਰੀਬ ਗੱਡੀਆਂ ਲੱਗੀਆਂ।ਅਤੇ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ।
The post ਇੰਡਸਟਰੀਅਲ ਏਰੀਆ ਦੀ ਧੂਫ ਫੈਕਟਰੀ ‘ਚ ਲੱਗੀ ਭਿਆਨਕ ਅੱਗ appeared first on Welcome Punjab News.
source https://welcomepunjab.in/the-smell-of-industrial-area/