‘ਕਿਵੇਂ ਇੱਕ ਲਾਅ ਸਟੂਡੈਂਟ ਬਣ ਗਿਆ ਖਤਰਨਾਕ ਗੈਂਗਸਟਰ’- ਲਾਰੇਂਸ ਬਿਸ਼ਨੋਈ

0

ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਜੇਲ ‘ਚ ਦਿੱਤੇ ਇੰਟਰਵਿਊ ‘ਚ ਕਈ ਵੱਡੇ ਖੁਲਾਸੇ ਕੀਤੇ ਹਨ। ਲਾਰੇਂਸ ਬਿਸ਼ਨੋਈ ਨੇ ਜਿੱਥੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਅਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ, ਉੱਥੇ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਵੀ ਕਈ ਵੱਡੀਆਂ ਜਾਣਕਾਰੀਆਂ ਦਿੱਤੀਆਂ।

ਗੱਲਬਾਤ ਦੌਰਾਨ ਲਾਰੈਂਸ ਨੇ ਦੱਸਿਆ ਕਿ ਕਿਵੇਂ ਉਹ ਅਪਰਾਧ ਦੀ ਦੁਨੀਆ ‘ਚ ਆਇਆ ਅਤੇ ਕਿਵੇਂ ਵਿਦਿਆਰਥੀ ਤੋਂ ਗੈਂਗਸਟਰ ਬਣਿਆ। ਇਸ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਗੈਂਗਸਟਰ ਬਣਾਇਆ ਗਿਆ ਸੀ। ਉਸ ਨੇ ਦੱਸਿਆ ਕਿ ਅੱਜ ਤੱਕ ਉਸ ‘ਤੇ ਕਿਸੇ ਵੀ ਮਾਮਲੇ ‘ਚ ਦੋਸ਼ ਸਾਬਤ ਨਹੀਂ ਹੋਇਆ ਅਤੇ ਉਹ 9 ਸਾਲਾਂ ਤੋਂ ਬਿਨਾਂ ਕਿਸੇ ਸਜ਼ਾ ਦੇ ਜੇਲ੍ਹ ‘ਚ ਬੰਦ ਹੈ।

ਜਦੋਂ ਲਾਰੈਂਸ ਨੂੰ ਗੈਂਗਸਟਰ ਬਣਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਉਹ ਗੈਂਗਸਟਰ ਬਣ ਜਾਵੇਗਾ। ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਅਤੇ ਉੱਥੋਂ ਦੀ ਰਾਜਨੀਤੀ ਵਿੱਚ ਸਰਗਰਮ ਸੀ। ਵਿਦਿਆਰਥੀ ਜੀਵਨ ਵਿੱਚ ਵਿਰੋਧੀਆਂ ਨਾਲ ਲੜਾਈ ਹੋਈ, ਫਿਰ ਇਸ ਲੜਾਈ ਵਿੱਚ ਪੁਲਿਸ ਨੇ ਉਸਨੂੰ ਜੇਲ੍ਹ ਵਿੱਚ ਡੱਕ ਦਿੱਤਾ।ਜਦੋਂ ਮੈਨੂੰ ਜੇਲ੍ਹ ਭੇਜਿਆ ਗਿਆ ਤਾਂ ਵਿਦਿਆਰਥੀ ਲਿਖ ਕੇ ਹੀ ਭੇਜਿਆ ਗਿਆ। ਮੇਰੀ ਚਾਰਜਸ਼ੀਟ ‘ਤੇ ਵੀ ਸਟੂਡੈਂਟ ਹੀ ਲਿਖਿਆ ਗਿਆ ਸੀ ਜੇਲ੍ਹ ਵਿੱਚ ਜਾਂ ਕੇ ਮੈਨੂੰ ਗੈਂਗਸਟਰ ਬਣਾ ਦਿੱਤਾ।

ਲਾਰੈਂਸ ਨੇ ਦੱਸਿਆ ਕਿ ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਮੇਰੇ ਆਪਣੇ ਕਈ ਲੋਕਾਂ ਨੂੰ ਵਿਰੋਧੀ ਗੈਂਗ ਨੇ ਮਾਰ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਕੁਝ ਨਹੀਂ ਕੀਤਾ। ਸਟੂਡੈੰਟ ਲਾਈਫ ਵਿੱਚ ਸਰਕਲ ਸੀ, ਜਦੋਂ ਪੁਲਿਸ ਨੇ ਇਨ੍ਹਾਂ ਸਾਰਿਆ ਨੂੰ ਕੰਟਰੋਲ ਨਹੀਂ ਕੀਤਾ ਤਾਂ ਅਸੀਂ ਖੁਦ ਹਥਿਆਰ ਚੁੱਕ ਲਏ। ਆਪਣਿਆਂ ਦਾ ਬਦਲਾ ਲੈਣ ਲਈ ਗਲਤ ਰਸਤਿਆਂ ‘ਤੇ ਤੁਰ ਪਏ। ਮੇਰੇ ਸਾਥੀਆਂ ਨੇ ਬਦਲਾ ਲਿਆ। ਅਸੀਂ ਹੁਣ ਵੀ ਗੈਂਗਵਾਰ ਨਹੀਂ ਕਰ ਰਹੇ। ਜਾਣਬੁੱਝ ਕੇ ਮਾਹੌਲ ਖਰਾਬ ਨਹੀਂ ਕਰ ਰਹੇ। ਜਦੋਂ ਸਾਡੇ ਆਪਣਿਆਂ ਦਾ ਕਤਲ ਹੁੰਦਾ ਹੈ ਤਾਂ ਉਸ ਦਾ ਬਦਲਾ ਲੈਣ ਲਈ ਅਸੀਂ ਮਰਡਰ ਕਰਦੇ ਹਾਂ। ਸਿੱਧੂ ਮੂਸੇਵਾਲਾ ਕੇਸ ਵਿੱਚ ਵੀ ਇਹੀ ਗੱਲ ਸੀ। ਉਸ ਦਾ ਹੱਥ ਸਾਡੇ ਦੋ ਕਰੀਬੀ ਲੋਕਾਂ ਨੂੰ ਮਰਵਾਉਣ ਵਿੱਚ ਸੀ, ਅਸੀਂ ਉਸੇ ਦਾ ਬਦਲਾ ਲਿਆ।

ਜਦੋਂ ਲਾਰੈਂਸ ਤੋਂ ਉਸ ਦਾ ਮਕਸਦ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਸਾਡਾ ਕੋਈ ਅਜਿਹਾ ਖਾਸ ਮਕਸਦ ਨਹੀਂ ਹੈ। ਅਸੀਂ ਗਲਤ ਹਾਂ, ਇਹ ਅਸੀਂ ਜਾਣਦੇ ਹਾਂ। ਅਸੀਂ ਇਸ ਦੀ ਸਜ਼ਾ ਵੀ ਭੁਗਤ ਰਹੇ ਹਾਂ। ਸਾਡਾ ਕੋਈ ਮਕਸਦ ਪਹਿਲਾਂ ਵੀ ਹਨੀਂ ਸੀ ਅਤੇ ਹੁਣ ਵੀ ਨਹੀਂ ਹੈ। ਜਦੋਂ ਤੱਕ ਸਾਡੇ ਭਰਾ ਲੋਕ ਨਹੀਂ ਮਰੇ ਸਨ ਉਦੋਂ ਤੱਕ ਕੁਝ ਗਲਤ ਨਹੀਂ ਕੀਤਾ ਸੀ। ਜਦੋਂ ਸਾਡੇ ਭਰਾਵਾਂ ਦਾ ਮਰਡਰ ਹੋਇਆ ਤਾਂ ਕੀ ਕਰੀਏ। ਮੇਰੇ ਭੂਆ ਦੇ ਮੁੰਡਿਆਂ ਨੂੰ ਵਿਰੋਧੀ ਗੈਂਗ ਨੇ ਮਰਵਾਇਆ। ਇਸ ਤੋਂ ਬਾਅਦ ਸਾਡੇ ਕੁਝ ਹੋਰ ਕਰੀਬੀ ਮਾਰੇ ਗਏ। ਆਪਣਿਆਂ ਦਾ ਬਦਲਾ ਲੈਣ ਲਈ ਇਹ ਸਭ ਕੀਤਾ।

ਭਗਤ ਸਿੰਘ ਦੀ ਟੀ-ਸ਼ਰਟ ਅਤੇ ਧਰਮ-ਕਰਮ, ਫਿਰ ਕ੍ਰਾਈਮ ਕਿਉਂ? ਇਸ ਸਵਾਲ ਦੇ ਜਵਾਬ ਵਿੱਚ ਲਾਰੈਂਸ ਨੇ ਕਿਹਾ ਕਿ ਮੈਂ ਹੀ ਨਹੀਂ, ਸਗੋਂ ਮੇਰੇ ਗੈਂਗ ਦੇ ਕਈ ਮੈਂਬਰ ਭਗਤ ਸਿੰਘ ਦੀ ਟੀ-ਸ਼ਰਟ ਪਹਿਨਦੇ ਹਾਂ। ਅਸੀਂ ਲੋਕ ਪਹਿਲਾਂ ਪੇਸ਼ੀ ‘ਤੇ ਵੀ ਇਨ੍ਹਾਂ ਨੂੰ ਪਾ ਕੇ ਜਾਂਦੇ ਸੀ ਪਰ ਪੁਲਿਸ ਵਾਲੇ ਪਾਉਣ ਨਹੀਂ ਦਿੰਦੇ। ਇਹ ਤਰੀਕ ‘ਤੇ ਜਾਣ ਦੌਰਾਨ ਅਜਿਹੀ ਟੀ-ਸ਼ਰਟ ਉਤਰਵਾ ਦਿੰਦੇ ਹਨ। ਹੁਣ ਅਸੀਂ ਜੇਲ੍ਹ ਦੇ ਅੰਦਰ ਹੀ ਅਜਿਹੀ ਟੀ-ਸ਼ਰਟ ਪਹਿਨਦੇ ਹਾਂ।

ਲਾਰੇਂਸ ਨੇ ਕਿਹਾ ਕਿ ਜੋ ਪ੍ਰਭੂ ਦੀ ਮਰਜ਼ੀ ਹੋਵੇ ਉਸ ‘ਤੇ ਪਛਤਾਵਾ ਨਹੀਂ ਕਰਨਾ ਚਾਹੀਦਾ। ਭਗਵਾਨ ਨੇ ਜੋ ਪਛਾਣ ਦੇ ਦਿੱਤੀ ਉਸ ਦਾ ਬੁਰਾ ਨਹੀਂ ਮਨਾਉਂਦੇ। ਉਹ ਸਾਡੇ ਤੋਂ ਕੁਝ ਕਰਾਉਣਾ ਚਾਹੁੰਦੇ ਹੋਣਗੇ। ਇਸ ਲਈ ਜੋ ਹੈ ਉਸ ਦਾ ਪਛਤਾਵਾ ਨਹੀਂ ਹੈ, ਅਸੀਂ ਗਲਤ ਹਾਂ ਇਸ ਲਈ 9 ਸਾਲ ਤੋਂ ਜੇਲ੍ਹ ਵਿੱਚ ਹਾਂ ਅਤੇ ਗਲਤ ਹੋਣ ਦੀ ਸਜ਼ਾ ਕੱਟ ਰਹੇ ਹਾਂ।

The post ‘ਕਿਵੇਂ ਇੱਕ ਲਾਅ ਸਟੂਡੈਂਟ ਬਣ ਗਿਆ ਖਤਰਨਾਕ ਗੈਂਗਸਟਰ’- ਲਾਰੇਂਸ ਬਿਸ਼ਨੋਈ appeared first on Welcome Punjab News.



source https://welcomepunjab.in/how-to-become-a-law-student/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top