ਪੰਜਾਬ : ਪਿੰਡ ਬਸਤੀ ਕੇਸਰ ਸਿੰਘ ਵਾਲੀ ਦੇ ਇੱਕ ਸ਼ਾਦੀਸ਼ੁਦਾ ਲੜਕੇ ਵੱਲੋਂ ਆਪਣੀ ਪਤਨੀ ਤੋਂ ਬਿਨਾਂ ਤਲਾਕ ਲਏ ਦੂਸਰਾ ਵਿਆਹ ਕਰਵਾ ਰਿਹਾ ਸੀ । ਜਿੱਥੇ ਕਿ ਪਹਿਲੀ ਪਤਨੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਚੱਲ ਰਹੇ ਅਨੰਦ ਕਾਰਜ ਦੇ ਮੌਕੇ ਪਹੁੰਚੀ ਗਈ ਤਾਂ ਲਾੜੇ ਦਾ ਪਰਿਵਾਰ ਮੌਕੇ ਤੋਂ ਫਰਾਰ ਹੋ ਗਿਆ ।
ਪਹਿਲੀ ਪਤਨੀ ਨੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਕਿ ਮੇਰਾ ਚਾਰ ਸਾਲ ਪਹਿਲਾਂ ਗੁਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਲੀ ਦੇ ਨਾਲ ਰੀਤੀ-ਰਿਵਾਜਾਂ ਨਾਲ ਵਿਆਹ ਹੋਇਆ ਸੀ ਅਤੇ ਮੇਰਾ ਇੱਕ 3 ਸਾਲ ਦਾ ਲੜਕਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਨਾਲ ਕੁੱਟਮਾਰ ਕਰਦਾ ਸੀ ਤੇ ਹੋਰ ਦਹੇਜ ਦੀ ਮੰਗ ਕਰਦਾ ਸੀ ਜਿਸ ਕਾਰਨ ਮੇਰੇ ਨਾਲ ਹਰ ਰੋਜ਼ ਮਾਰਕੁੱਟ ਕੀਤੀ ਜਾਂਦੀ ਸੀ ਅਤੇ ਮੈਨੂੰ ਘਰ ਵਿੱਚੋਂ ਕੱਢ ਦਿੱਤਾ ਗਿਆ, ਪਰ ਸਾਡਾ ਕੇਸ ਕੋਟ ਵਿੱਚ ਚੱਲ ਰਿਹਾ ਹੈ ।

ਜਦੋਂ ਗੁਰਦੁਆਰੇ ਦੇ ਹੈਡ-ਗ੍ਰੰਥੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੁਰੂ ਹਰਸਹਾਏ ਪਿੰਡ ਦੇ ਇਕ ਪਰਿਵਾਰ ਵੱਲੋਂ ਆਪਣੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਜਿਸ ਦਾ ਕਿ ਅੱਜ ਅਨੰਦ ਕਾਰਜ ਕਰਵਾਇਆ ਸੀ ਅਤੇ ਮੌਕੇ ਤੇ ਉਸ ਲੜਕੇ ਦੀ ਪਹਿਲੀ ਪਤਨੀ ਆ ਗਈ ਅਤੇ ਉਸ ਦਾ ਪਰਿਵਾਰ ਆ ਗਿਆ ਤੇ ਮੌਕੇ ਤੋਂ ਲਾੜਾ ਅਤੇ ਉਸ ਦਾ ਪਰਿਵਾਰ ਫਰਾਰ ਹੋ ਗਏ ।
ਜਦ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ ਕਿ ਲੜਕੇ ਦਾ ਪਹਿਲਾ ਵਿਆਹ ਹੋਇਆ ਹੈ ਤੇ ਉਸ ਦਾ ਇੱਕ ਲੜਕਾ ਵੀ ਹੈ । ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਦਸਿਆ ਗਿਆ ਕਿ ਸਾਡਾ ਲੜਕਾ ਕੁਆਰਾ ਹੈ ਅਸੀਂ ਉਸ ਦਾ ਵਿਆਹ ਕਰਨਾ ਹੈ ਤੇ ਪਹਿਲਾਂ ਸਾਡੀ ਮੰਗਣੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਅੱਜ ਸੋਮਵਾਰ ਨੂੰ ਬਰਾਤ ਆਈ ਹੋਈ ਹੈ ਤੇ ਜਿਥੇ ਕਿ ਗੁਰਦੁਆਰਾ ਸਾਹਿਬ ਵਿਖੇ ਅਨੰਦ-ਕਾਰਜ ਚੱਲ ਰਹੇ ਸਨ ਤਾਂ ਪੁਲਿਸ ਅਤੇ ਉਸ ਲੜਕੇ ਦੀ ਪਹਿਲੀ ਪਤਨੀ ਆ ਗਈ ਜਿਸ ਤੋਂ ਬਾਅਦ ਸਾਨੂੰ ਇਸ ਸਾਰੇ ਮਾਮਲੇ ਦਾ ਪਤਾ ਲੱਗਿਆ। ਉਸ ਨੇ ਕਿਹਾ ਕਿ ਮੈਂ ਲੱਖਾ ਰੁਪਏ ਇਸ ਵਿਆਹ ਤੇ ਖਰਚ ਕਰ ਚੁੱਕਿਆ ਹਾਂ ਅਤੇ ਅੱਜ ਇਹ ਪਤਾ ਨਾ ਲਗਦਾ ਤਾਂ ਸਾਡਾ ਵੀ ਪਰਿਵਾਰ ਖਰਾਬ ਹੋ ਜਾਣਾ ਸੀ।

ਮੌਕੇ ਤੇ ਪਹੁੰਚੇ ਥਾਣਾ ਗੁਰੂਹਰਸਹਾਏ ਦੇ ਸਹਾਇਕ ਥਾਣੇਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਥੇ ਪਹਿਲਾਂ ਹੀ ਸ਼ਾਦੀ ਸ਼ੁਦਾ ਲੜਕੇ ਵੱਲੋਂ ਦੂਸਰਾ ਵਿਆਹ ਕਰਵਾਇਆ ਜਾ ਰਿਹਾ ਸੀ ਤਾਂ ਮੌਕੇ ਤੇ ਪਹੁੰਚ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਗੱਲਬਾਤ ਕਰ ਕੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
The post ਪਤੀ ਦੇ ਦੂਜੇ ਵਿਆਹ ਤੇ ਪਹੁੰਚੀ ਪਹਿਲੀ ਪਤਨੀ , ਰਫੂ ਚੱਕਰ ਹੋਇਆ ਲਾੜਾ ਅਤੇ ਪਰਿਵਾਰ appeared first on Welcome Punjab News.
source https://welcomepunjab.in/husband-of-second-marriage-arrived/