ਜਲੰਧਰ(ਵਿੱਕੀ ਸੂਰੀ): ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਨੇੜੇ ਮਸ਼ਹੂਰ ਫੋਨਾਂ ਦੀ ਦੁਕਾਨ ਚੱਢਾ ਮੋਬਾਇਲ ਹਾਊਸ ‘ਤੇ ਚੋਰੀ ਹੋਏ ਮੋਬਾਇਲ ਵੇਚਣ ਆਏ ਇਕ ਚੋਰ ਨੂੰ ਬੀਤ੍ ਦਿਨ ਕਾਬੂ ਕਰਣ ਦਾ ਮਾਮਲਾ ਸਾਹਮਣੇ ਆਈਆ ਹੈ। ਉਕਤ ਨੌਜਵਾਨ ਦੀ ਪਛਾਣ ਅਰੁਣ ਵਾਸੀ ਲੁਧਿਆਣਾ ਵਜੋਂ ਹੋਈ ਹੈ।ਸੂਤਰਾਂ ਮੁਤਾਬਕ ਅਰੁਣ ਨੇ ਦੱਸਿਆ ਕਿ ਉਹ ਇੱਥੇ ਮੋਬਾਈਲ ਚੋਰੀ ਕਰਕੇ ਵੇਚਣ ਲਈ ਆਇਆ ਸੀ ਕਿਉਂਕਿ ਇਹ ਵੱਡਾ ਸ਼ੋਅਰੂਮ ਹੈ।

ਅਰੁਣ ਨੇ ਇਹ ਵੀ ਕਬੂਲ ਕੀਤਾ ਕਿ ਉਹ ਪਹਿਲਾਂ ਵੀ ਚੱਡਾ ਮੋਬਾਈਲ ਹਾਊਸ ‘ਤੇ ਮੋਬਾਈਲ ਵੇਚ ਚੁੱਕਾ ਹੈ। ਜਾਣਕਾਰੀ ਮਿਲਦੇ ਮੌਕੇ ‘ਤੇ ਪਹੁੰਚੀ ਪੀਸੀਆਰ ਟੀਮ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ 3 ਮੋਬਾਈਲ ਵੀ ਬਰਾਮਦ ਕੀਤੇ। ਸੂਤਰਾਂ ਮੁਤਾਬਕ ਇਹ ਮੋਬਾਈਲ ਚੋਰ ਗੁਰਾਇਆ ਸਥਿਤ ਇੱਕ ਮੋਬਾਈਲ ਦੀ ਦੁਕਾਨ ਤੋਂ ਚੋਰੀ ਕਰਕੇ ਫਰਾਰ ਹੋ ਗਿਆ ਸੀ। ਮੋਬਾਈਲ ਚੋਰੀ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਕੁਝ ਦੁਕਾਨਦਾਰਾਂ ਨੇ ਸੀਸੀਟੀਵੀ ਫੁਟੇਜ ਨੂੰ ਵਾਇਰਲ ਕਰ ਦਿੱਤਾ। ਪੁਲਸ ਵਲੋਂ ਵਿਅਕਤੀ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਜਲੰਧਰ ’ਚ ਮਸ਼ਹੂਰ ਫੋਨਾਂ ਦੀ ਦੁਕਾਨ ‘ਤੇ ਚੋਰੀ ਹੋਏ ਮੋਬਾਇਲ ਵੇਚਣ ਆਇਆ ਵਿਅਕਤੀ ਕਾਬੂ,ਦੇਖੋ ਤਸਵੀਰ appeared first on Welcome Punjab News.
source https://welcomepunjab.in/famous-phones-in-jalandhar/