ਪੰਜਾਬ ਡੈਸਕ (ਪ੍ਰਦੀਪ ਕੰਗ ) : ਮਹਾਨਗਰ ਦੇ ਬਾਜ਼ਾਰ ਵਿਚ ਇਕ ਤੇਜ਼ ਰਫਤਾਰ ਥਾਰ ਤਿੰਨ ਵਿਅਕਤੀਆਂ ਤੇ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਲੁਧਿਆਣਾ ਦੇ ਚੋੜਾ ਬਜਾਰ ਦਾ ਹੈ। ਜਿਥੇ ਦੁਕਾਨ ਦਾ ਕਰਿੰਦਾ ਦੁਕਾਨ ਦੇ ਬਾਹਰ ਗਾਹਕਾਂ ਨੂੰ ਦੇਖ ਰਿਹਾ ਸੀ, ਉਦੋਂ ਅਚਾਨਕ ਇਕ ਤੇਜ਼ ਰਫ਼ਤਾਰ ਬੇਕਾਬੂ ਥਾਰ ਚਾਲਕ ਨੇ ਉਸ ਨੂੰ ਦਰੜ ਦਿੱਤਾ।

ਉਥੇ ਹੀ ਆਪਣੀ ਭੈਣ ਦੇ ਵਿਆਹ ਲਈ ਖ਼ਰੀਦਦਾਰੀ ਕਰਨ ਆਏ ਦੋ ਭਰਾਵਾਂ ਨੂੰ ਵੀ ਕੁਚਲ ਦਿੱਤਾ।ਇਸ ਦੌਰਾਨ ਬਾਜ਼ਾਰ ਵਿੱਚ ਖੜ੍ਹੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਦੱਸ ਦੇਈਏ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਦਸਾ ਇੰਨਾ ਦਰਦਨਾਕ ਸੀ ਕਿ ਨੌਜਵਾਨ ਦੀਆਂ ਦੋਵੇਂ ਲੱਤਾਂ ਫਰੈਕਚਰ ਹੋ ਗਈਆਂ। ਥਾਰ ਚਾਲਕ ਗੱਡੀ ਉਥੇ ਹੀ ਛੱਡ ਕੇ ਫਰਾਰ ਹੋ ਗਿਆ।

ਜ਼ਖਮੀ ਨੌਜਵਾਨਾਂ ਦੀ ਪਛਾਣ ਵਰੁਣ, ਸ਼ਰਨਜੀਤ ਅਤੇ ਮਨਿੰਦਰ ਵਜੋਂ ਹੋਈ ਹੈ ਜਿਨ੍ਹਾ ਸਥਾਨਕ ਲੋਕਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ।ਇਸ ਭਿਆਨਕ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਥਾਰ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
The post ਬਜਾਰ ’ਚ ਭੈਣ ਦੇ ਵਿਆਹ ਲਈ ਸਾਮਾਨ ਲੈਣ ਆਏ ਦੋ ਨੌਜਵਾਨਾਂ ਅਤੇ ਵਿਅਕਤੀ ਨੂੰ ਤੇਜ਼ ਰਫ਼ਤਾਰ ਥਾਰ ਨੇ ਦਰੜਿਆ, ਦੇਖੋ ਤਸਵੀਰਾਂ appeared first on Welcome Punjab News.
source https://welcomepunjab.in/came-to-bring-things-for-the-sisters-wedding/