ਜਲੰਧਰ(ਨਵੀਨ ਪੁਰੀ ) : ਸ਼ਹਿਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੋਣ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਿਵਲ ਹਸਪਤਾਲ ਦੇ ਬਾਹਰ ਦੇਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਇੱਕ ਲੁਟੇਰੇ ਨੂੰ ਲੋਕਾਂ ਨੇ ਕਾਬੂ ਕਰ ਲਿਆ। ਇਸ ਦੌਰਾਨ ਹਸਪਤਾਲ ਦੇ ਬਾਹਰ ਭਾਰੀ ਹੰਗਾਮਾ ਹੋਇਆ। ਦਰਅਸਲ ਹਸਪਤਾਲ ਦੇ ਬਾਹਰ ਇੱਕ ਵਿਅਕਤੀ ਫ਼ੋਨ ਸੁਣਦਾ ਜਾ ਰਿਹਾ ਸੀ ਕਿ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਫ਼ੋਨ ਖੋਹ ਕੇ ਭੱਜ ਗਏ ਪਰ ਜਦੋਂ ਨੌਜਵਾਨ ਨੇ ਰੋਲਾ ਤੇ ਉਸ ਦਾ ਪਿੱਛਾ ਕੀਤਾ ਤਾਂ ਲੋਕਾਂ ਨੇ ਲੁਟੇਰਿਆਂ ਦੇ ਮੋਟਰਸਾਈਕਲ ਨੂੰ ਫੜ ਲਿਆ। ਜਿਸ ਤੋਂ ਬਾਅਦ ਮੋਟਰਸਾਈਕਲ ਨੂੰ ਫੜਦੇ ਹੀ ਇੱਕ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਇੱਕ ਨੂੰ ਲੋਕਾਂ ਨੇ ਦਬੋਚ ਲਿਆ। ਜਿਸ ਦੀ ਲੋਕਾਂ ਨੇ ਸਿਵਲ ਹਸਪਤਾਲ ਦੇ ਬਾਹਰ ਜੰਮ ਕੇ ਕੁੱਟਮਾਰ ਕੀਤੀ। ਬਾਅਦ ‘ਚ ਲੁਟੇਰੇ ਨੂੰ ਪੁਲਸ ਹਵਾਲੇ ਕਰਨ ਦੀ ਬਜਾਏ ਛੱਡ ਦਿੱਤਾ । ਜਿਵੇਂ ਹੀ ਉਸ ਨੂੰ ਲੋਕਾਂ ਤੋਂ ਛੁਡਾਇਆ ਗਿਆ ਤਾਂ ਦੂਜਾ ਲੁਟੇਰਾ ਵੀ ਪੈਦਲ ਹੀ ਭੱਜ ਗਿਆ। ਮੋਟਰਸਾਈਕਲ ਨੂੰ ਫੜਨ ਵਾਲੇ ਨੌਜਵਾਨ ਰਮਨ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਨੇੜੇ ਸੀ. ਰੌਲਾ ਸੁਣ ਕੇ ਉਸ ਨੇ ਲੁਟੇਰਿਆਂ ਦਾ ਮੋਟਰਸਾਈਕਲ ਫੜ ਲਿਆ। ਇੱਕ ਲੁਟੇਰਾ ਭੱਜ ਗਿਆ ਅਤੇ ਦੂਜੇ ਨੂੰ ਲੋਕਾਂ ਨੇ ਦਬੋਚ ਲਿਆ। ਜਿਸ ਮੋਟਰਸਾਈਕਲ ‘ਤੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ, ਉਸ ‘ਤੇ ਕੋਈ ਨੰਬਰ ਪਲੇਟ ਨਹੀਂ ਸੀ। ਲੋਕਾਂ ਨੇ ਲੁਟੇਰਿਆਂ ਦਾ ਮੋਟਰਸਾਈਕਲ ਪੁਲਸ ਹਵਾਲੇ ਕਰ ਦਿੱਤਾ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਜਲੰਧਰ ’ਚ ਸਿਵਲ ਹਸਪਤਾਲ ਦੇ ਬਾਹਰ ਲੋਕਾਂ ਨੇ ਲੁਟੇਰੇ ਕਾਬੂ ਕਰ ਚਾੜਿਆ ਕੁੱਟਾਪਾ appeared first on Welcome Punjab News.
source https://welcomepunjab.in/civil-hospital-in-jalandhar/