ਸਾਥੀਆਂ ਨਾਲ ਮਿਲ ਕੇ ਵਿਅਕਤੀ ਨੇ ਸਕੂਲ ਬੱਸ ‘ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ,ਬੱਚਿਆ ’ਚ ਫੈਲੀ ਦਹਿਸ਼ਤ

0

ਗੁਰਦਾਸਪੁਰ(ਬਿਉਰੋ): ਪਾਲਤੂ ਕੁੱਤੇ ਦੀ ਅਚਾਨਕ ਸਕੂਲ ਬੱਸ ਹੇਠਾਂ ਆ ਕੇ ਮੌਤ ਹੋ ਗਈ।ਇਹ ਮਾਮਲਾ ਪਿੰਡ ਹਰਚੋਵਾਲ,ਗੁਰਦਾਸਪੁਰ ਦੀ ਹੈ। ਇਸ ਦੋਰਾਨ ਗੁੱਸੇ ‘ਚ ਆ ਕੇ ਕੁੱਤੇ ਦੇ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਕੂਲ ਬੱਸ ਨੂੰ ਰੋਕ ਕੇ ਉਸ ‘ਤੇ ਤੇਜ਼ਧਾਰ ਦਾਤਰ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਕਾਰਨ ਬੱਸ ਵਿੱਚ ਸਫ਼ਰ ਕਰ ਰਹੇ ਬੱਚਿਆ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਜਿਸ ਕਾਰਨ ਬੱਸ ਵਿੱਚ ਬੈਠੇ ਬੱਚੇ ਰੋਣ ਲੱਗੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਕੁੱਤੇ ਦਾ ਮਾਲਕ ਕਹਿ ਰਿਹਾ ਹੈ ਕਿ ਮੇਰਾ 50 ਹਜ਼ਾਰ ਰੁਪਏ ਦਾ ਕੁੱਤਾ ਮਾਰਿਆ ਗਿਆ ਹੈ। ਜਿਸ ਦੀ ਵੀਡੀਓ ਉਕਤ ਸਕੂਲ ਬੱਸ ਦੇ ਡਰਾਈਵਰ ਨੇ ਬਣਾਈ ਹੈ।ਇਸ ਤੋਂ ਇਲਾਵਾ ਉਸ ਨੇ ਬੱਸ ‘ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਹ ਸੁਣ ਕੇ ਬੱਚੇ ਘਬਰਾ ਗਏ ਅਤੇ ਰੋਣ ਲੱਗੇ। ਪਿੰਡ ਦੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਮੁਲਜ਼ਮਾਂ ਨੂੰ ਅਜਿਹਾ ਕਰਨ ਤੋਂ ਰੋਕਿਆ।

 

 

 

 

The post ਸਾਥੀਆਂ ਨਾਲ ਮਿਲ ਕੇ ਵਿਅਕਤੀ ਨੇ ਸਕੂਲ ਬੱਸ ‘ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ,ਬੱਚਿਆ ’ਚ ਫੈਲੀ ਦਹਿਸ਼ਤ appeared first on Welcome Punjab News.



source https://welcomepunjab.in/panic-spread-among-the-children/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top