ਪਸ਼ੂ ਪਾਲਣ ਵਿਭਾਗ ਵੱਲੋਂ ਗਊਂਸ਼ਾਲਾ ਫਿਰੋਜ਼ਪੁਰ ਛਾਉਣੀ ਅਤੇ ਮੁਦਕੀ ਵਿਖੇ ਲਗਾਏ ਗਏ ਗਊਂ ਭਲਾਈ ਕੈਂਪ।

0

ਕੈਂਪ ਦੌਰਾਨ  ਵੰਡੀਆਂ ਗਈਆਂ ਮੁਫਤ ਦਵਾਈਆਂ।

ਫਿਰੋਜ਼ਪੁਰ, ( ਜਤਿੰਦਰ ਪਿੰਕਲ )

ਪੰਜਾਬ ਸਰਕਾਰ, ਗਊਂ ਸੇਵਾ ਕਮਿਸ਼ਨ ਪੰਜਾਬ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਡਾ. ਜਸਵੰਤ ਸਿੰਘ ਰਾਏ ਦੀ ਅਗਵਾਈ ਹੇਠ ਗੋਪਾਲ ਗਊਸ਼ਾਲਾ ਫਿਰੋਜ਼ਪੁਰ ਛਾਉਣੀ ਅਤੇ  ਸੇਵਾ ਸੁਸਾਇਟੀ ਗਊਸ਼ਾਲਾ ਮੁੱਦਕੀ ਵਿਖੇ ਗਉ਼ਂ ਭਲਾਈ ਕੈਂਪ ਲਗਾਏ ਗਏ । ਇਸ ਕੈਂਪ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਡਾ: ਜਸਵੰਤ ਸਿੰਘ ਰਾਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਨੇ ਦੱਸਿਆ ਕਿ ਗਊ ਸੇਵਾ ਕਮਿਸ਼ਨ ਪੰਜਾਬ ਵੱਲੋ ਪਸ਼ੂ ਪਾਲਣ ਵਿਭਾਗ ਪੰਜਾਬ ਰਾਹੀ ਪੂਰੇ ਪੰਜਾਬ ਵਿੱਚ 44 ਜਗ੍ਹਾ ਤੇ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਦੋ ਕੈਂਪ ਫਿਰੋਜ਼ਪੁਰ ਜਿਲ੍ਹੇ ਵਿੱਚ ਲਗਾਏ ਗਏ। ਇਹਨਾਂ ਵਿੱਚੋ ਇੱਕ ਗੋਪਾਲ ਗਊਸ਼ਾਲਾ ਫਿਰੋਜ਼ਪੁਰ ਛਾਉਣੀ ਅਤੇ ਦੂਜਾ ਸੇਵਾ ਸੁਸਾਇਟੀ ਗਊਸ਼ਾਲਾ ਮੁੱਦਕੀ ਵਿਖੇ ਲਗਾਇਆ ਗਿਆ।

ਗੋਪਾਲ ਗਊਸ਼ਾਲਾ ਫਿਰੋਜ਼ਪੁਰ ਛਾਉਣੀ ਵਿਖੇ ਕੈਂਪ ਦੌਰਾਨ ਡਾ. ਸਿਮਰਜੀਤ ਸਿੰਘ, ਡਾ. ਵਿਨੋਦ ਕੁਮਾਰ ਅਤੇ ਡਾ. ਗੁਰੂਨਰ ਸਿੰਘ ਨੇ ਸੇਵਾਵਾਂ ਨਿਭਾਈਆਂ ਅਤੇ ਸੇਵਾ ਸੁਸਾਇਟੀ ਗਊਂਸ਼ਾਲਾ ਮੁੱਦਕੀ ਵਿਖੇ ਡਾ. ਹਰਪ੍ਰੀਤ ਕਟਾਰੀਆ, ਡਾਕਟਰ ਰਾਜ ਕੁਮਾਰ ਅਤੇ ਡਾ. ਰਜਿੰਦਰ ਸਿੰਘ ਵੱਲੋਂ ਵੱਖ-ਵੱਖ ਬਿਮਾਰੀਆਂ ਅਤੇ ਵੈਕਸੀਨੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪਾਂ ਦੌਰਾਨ ਵਿਭਾਗ ਵੱਲੋਂ 25-25 ਹਜ਼ਾਰ ਰੁਪਏ ਦੀਆਂ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ। ਕੈਂਪ ਵਿੱਚ ਡਾ: ਹਰਪ੍ਰੀਤ ਕਟਾਰੀਆ ਨੇ ਗਊਸ਼ਾਲਾਂ ਦੇ ਪ੍ਰਬੰਧਕਾਂ ਨੂੰ ਗਊਸ਼ਾਲਾ ਨੂੰ ਰਜਿਸਟਰਡ ਕਰਵਾਉਣ ਅਤੇ ਗਊਆਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਸਲਾਹ ਦਿੱਤੀ। ਇਸ ਸਮੇਂ ਬੀਮਾਰ ਗਊਆਂ ਦਾ ਚੈੱਕ ਅੱਪ ਦੌਰਾਨ ਇਲਾਜ ਵੀ ਕੀਤਾ ਗਿਆ ।

ਕੈਂਪ ਨੂੰ ਸਫਲ ਬਣਾਉਣ ਵਿਚ ਸ੍ਰੀ ਧਰਮਵੀਰ ਸਿੰਘ ਵੀ.ਆਈ., ਸ੍ਰੀ ਪੰਕਜ ਵੀ.ਆਈ., ਲਖਵਿੰਦਰ ਸਿੰਘ ਏ.ਆਈ., ਦਰਸ਼ਨ ਸਿੰਘ ਗਰੇਵਾਲ, ਕੇਵਲ ਸਿੰਘ, ਸ਼ਤੀਸ ਕੁਮਾਰ, ਰਾਜੇਸ ਗੁਪਤਾ, ਅਸ਼ੋਕ ਸ਼ਰਮਾ, ਹਰਮੀਤ ਸਿੰਘ ਪੰਮਾ, ਵਿਜੇ ਕੁਮਾਰ, ਸੁਖਦੇਵ ਸਿੰਘ ਸੁੱਖਾ, ਗੁਰਸੇਵਕ ਸਿੰਘ ਅਤੇ ਹੋਰ ਕਰਮਚਾਰੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।  ਅੰਤ ਵਿੱਚ ਆਪ ਆਗੂ ਸ੍ਰੀ ਵਰਿੰਦਰ ਸ਼ਰਮਾ ਮੁਦਕੀ ਅਤੇ ਗੋਪਾਲ ਗਊਂਸ਼ਾਲਾ ਦੇ ਮੈਨੇਜਰ ਨੇ ਪਸ਼ੂ ਪਾਲਣ ਵਿਭਾਗ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

The post ਪਸ਼ੂ ਪਾਲਣ ਵਿਭਾਗ ਵੱਲੋਂ ਗਊਂਸ਼ਾਲਾ ਫਿਰੋਜ਼ਪੁਰ ਛਾਉਣੀ ਅਤੇ ਮੁਦਕੀ ਵਿਖੇ ਲਗਾਏ ਗਏ ਗਊਂ ਭਲਾਈ ਕੈਂਪ। appeared first on Welcome Punjab News.



source https://welcomepunjab.in/cow-welfare-camps-organized-by-animal-husbandry-department-at-gounshala-ferozepur-cantonment-and-mudki/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top