ਜਲੰਧਰ(ਵਿੱਕੀ ਸੂਰੀ): ਮਹਾਨਗਰ ਵਿੱਚ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਏਸੀਪੀ ਪਰਮਜੀਤ ਸਿੰਘ, ਏਡੀਸੀਪੀ ਕੰਵਲਪ੍ਰੀਤ ਸਿੰਘ, ਸੀਆਈਏ ਇੰਚਾਰਜ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਪੁਲਸ ਨੇ ਦੋ ਸਗੇ ਭਰਾਵਾਂ ਸਮੇਤ 3 ਤਸਕਰਾਂ ਨੂੰ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ। ਮੁਲਜ਼ਮਾਂ ਦੀ ਪਛਾਣ ਅਭੀ ਨਾਹਰ ਪੁੱਤਰ ਵਿੱਕੀ ਨਾਹਰ, ਸੰਨੀ ਨਾਹਰ ਪੁੱਤਰ ਵਿੱਕੀ ਨਾਹਰ ਅਤੇ ਸੰਜੇ ਪੁੱਤਰ ਸੁਭਾਸ਼ ਵਾਸੀ ਰਵਿਦਾਸ ਮੰਦਰ ਦਬੀਪੁਰ ਮੁਹੱਲਾ ਵਜੋਂ ਹੋਈ ਹੈ। ਡੀਸੀਪੀ ਜਸਕਿਰਨਜੀਤ ਨੇ ਦੱਸਿਆ ਕਿ ਮੁਲਜ਼ਮ ਬਸਤੀ ਗੁੱਜਾਂ ਤੋਂ ਪੈਦਲ ਆ ਰਹੇ ਸਨ ਤਾਂ ਪੁਲਸ ਨੇ ਨਾਕਾਬੰਦੀ ਦੌਰਾਨ ਉਕਤ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਕਤ ਵਿਅਕਤੀਆਂ ਕੋਲੋਂ 55 ਗ੍ਰਾਮ ਹੈਰੋਇਨ, 2 ਪਿਸਤੌਲ .32 ਬੋਰ, 5 ਜਿੰਦਾ ਰੋਂਦ ਬਰਾਮਦ ਹੋਏ ਹਨ।ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜਾਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਦੇ ਦੋਵੇਂ ਅਸਲੀ ਭਰਾ ਅਭੀ ਅਤੇ ਸੰਨੀ ਆਪਣੇ ਮਾਮਾ ਸੰਜੇ ਨਾਲ ਮਿਲ ਕੇ ਤਸਕਰੀ ਦਾ ਕੰਮ ਕਰਦੇ ਹਨ।
The post ਜਲੰਧਰ ਪੁਲਸ ਨੇਂ ਹੈਰੋਇਨ ਅਤੇ ਹਥਿਆਰਾਂ ਸਮੇਤ ਚਾਚਾ ਤੇ 2 ਭਤੀਜੇ ਕੀਤੇ ਗ੍ਰਿਫਤਾਰ appeared first on Welcome Punjab News.
source https://welcomepunjab.in/jalandhar-police-nen-heroin-and/