ਜਲੰਧਰ(ਵਿੱਕੀ ਸੂਰੀ): ਸ਼ਹਿਰ ’ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਦੋਰਾਨ ਇੱਕ ਮਾਮਲਾ ਰਾਜਨਗਰ ‘ਚ ਬਾਈਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੈਦਲ ਆ ਰਹੇ ਚੋਰ ਨੇ ਬਾਜ਼ਾਰ ਖੁੱਲ੍ਹਾ ਹੋਣ ਦੇ ਬਾਵਜੂਦ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰ ਲਿਆ। ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ।
ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਰਾਜ ਨਗਰ ‘ਚ ਮੋਬਾਇਲ ਦੀ ਦੁਕਾਨ ਦੇ ਬਾਹਰ ਖੜੀ ਬਾਈਕ ਨੂੰ ਦੇਖ ਕੇ ਚੋਰ ਪਹਿਲਾਂ ਪੈਦਲ ਹੀ ਥੋੜ੍ਹਾ ਅੱਗੇ ਜਾਂਦਾ ਹੈ। ਫਿਰ ਵਾਪਸ ਆ ਕੇ ਸਾਹਮਣੇ ਵਾਲੀ ਗਲੀ ਵਿਚ ਚਲਾ ਜਾਂਦਾ ਹੈ। ਜਿੱਥੇ ਉਹ ਆਪਣੀ ਜੇਬ ‘ਚੋਂ ਕੁਝ ਚਾਬੀਆਂ ਕੱਢ ਕੇ ਦੁਕਾਨ ਦੇ ਬਾਹਰ ਖੜ੍ਹੀ ਸਪਲੈਂਡਰ ਬਾਈਕ ‘ਤੇ ਰੱਖ ਦਿੰਦਾ ਹੈ। ਜਿਸ ਤੋਂ ਬਾਅਦ ਉਹ ਉਥੋਂ ਬਾਈਕ ਨੰਬਰ PB-O8-bz-1197 ਲੈ ਕੇ ਫਰਾਰ ਹੋ ਗਿਆ। ਇਸ ਦੋਰਾਨ ਪੁਲਸ ਨੂੰ ਸੂਚਿਤ ਕੀਤਾ ਗਿਆ ਮੋਕੇ ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਜਲੰਧਰ ’ਚ ਬਾਜ਼ਾਰ ਖੁੱਲ੍ਹਾ ਹੋਣ ਦੇ ਬਾਵਜੂਦ ਵਿਅਕਤੀ ਮੋਟਰਸਾਈਕਲ ਲੈਕੇ ਹੋਇਆ ਰੱਫੂ- ਚੱਕਰ,CCTV ’ਚ ਕੈਦ ਘਟਨਾ appeared first on Welcome Punjab News.
source https://welcomepunjab.in/jalandhar-cha-bazar-khullah-h/