ਜਲੰਧਰ (ਨਵੀਨ ਪੁਰੀ):ਪੰਜਾਬ ਵਿਚ ਚਾਈਨਾ ਡੋਰ ‘ਤੇ ਸਖਤ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਕੁਝ ਲੋਕਾਂ ਵੱਲੋਂ ਇਹ ਚਾਈਨਾ ਡੋਰ ਵੇਚੀ ਜਾ ਰਹੀ ਹੈ। ਇਸ ਸਬੰਧੀ ਪੁਲਸ ਨੇ ਲੋਕਾਂ ਦੇ ਨਾਲ-ਨਾਲ ਪੰਛੀਆਂ ਅਤੇ ਜਾਨਵਰਾਂ ਦਾ ਖੂਨ ਪੀਣ ਵਾਲੇ ਇਸ ਚਾਈਨਾ ਡੋਰ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਰਾਮਾਮੰਡੀ ਥਾਣੇ ਦੇ ਸਟਾਫ਼ ਨੇ ਅੱਜ ਸ਼ਹਿਰ ਦੇ ਕਿਸ਼ਨਪੁਰਾ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਚਾਈਨੀਜ਼ ਡੋਰ ਬਰਾਮਦ ਕੀਤਾ ਹੈ।ਜਾਣਕਾਰੀ ਅਨੁਸਾਰ ਪੁਲਿਸ ਨੇ ਕਿਸ਼ਨਪੁਰਾ ਦੇ ਇੱਕ ਗੋਦਾਮ ਵਿੱਚੋਂ ਛਾਪੇਮਾਈ ਦੌਰਾਨ ਚਾਈਨਾ ਡੋਰ ਦੀਆਂ ਤਿੰਨ ਪੇਟੀਆਂ ਅਤੇ ਤਿੰਨ ਬੋਰੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਰਾਮਾਮੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਜੀਪੀ ਗੌਰਵ ਨੇ ਚਾਈਨਾ ਡੋਰ ਦੀ ਵਿਕਰੀ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਅੱਜ ਗੁਪਤ ਸੂਚਨਾ ਦੇ ਆਧਾਰ ‘ਤੇ ਕਿਸ਼ਨਪੁਰਾ ਸਥਿਤ ਮਕਾਨ ‘ਚ ਬਣੇ ਗੋਦਾਮ ‘ਚੋਂ ਭਾਰੀ ਮਾਤਰਾ ‘ਚ ਚਾਈਨਾ ਡੋਰ ਬਰਾਮਦ ਕੀਤੀ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਜਲੰਧਰ ’ਚ ਚਾਈਨਾ ਡੋਰ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਵੱਡੀ ਮਾਤਰਾ ‘ਚ ਗੱਟੂ ਬਰਾਮਦ appeared first on Welcome Punjab News.
source https://welcomepunjab.in/against-china-door-in-jalandhar/