ਪੰਜਾਬ ਡੈਸਕ – ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਪਸੰਜਰ ਟਰਮੀਨਲ ‘ਤੇ ਤਾਇਨਾਤ ਬੀ ਐਸ ਐਫ ਜਵਾਨਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫੀਮ ਅਤੇ ਭੁੱਕੀ (ਪੋਸਤ) ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ ਐਸ ਐਫ ਦੇ ਡੀਆਈਜੀ ਨੇ ਦੱਸਿਆ ਕਿ ਬੀਤੇ ਦਿਨ ਨੂੰ ਕਰਤਾਰਪੁਰ ਪਸੰਜਰ ਟਰਮੀਨਲ ‘ਤੇ ਤਾਇਨਾਤ ਬੀਐਸਐਫ ਦੀ 185 ਬਟਾਲੀਅਨ ਦੇ ਜਵਾਨਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਦੇ ਨਿੱਜੀ ਬੈਗ ਦੀ ਜਾਂਚ/ਸਕੈਨਿੰਗ ਕੀਤੀ ਗਈ ਅਤੇ ਉਸ ਪਾਸੋ 5 ਗ੍ਰਾਮ ਅਫੀਮ ਅਤੇ 10 ਗ੍ਰਾਮ ਭੁੱਕੀ (ਪੋਸਤ ) ਬਰਾਮਦ ਕੀਤੀ ਗਈ। ਬੀਐਸਐਫ ਵੱਲੋਂ ਨਸ਼ੇ ਦੀ ਸਮੱਗਰੀ ਸਮੇਤ ਫੜੇ ਨੌਜਵਾਨ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਹਰਤੇਜ ਸਿੰਘ ਵਾਸੀ ਜੌਹਲਾਂ, ਰਾਏਕੋਟ, ਜਗਰਾਉਂ ਲੁਧਿਆਣਾ ਵਜੋਂ ਹੋਈ। ਬੀਐਸਐਫ ਵੱਲੋਂ ਫੜੇ ਨੌਜਵਾਨ ਨੂੰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਕਿਹਾ ਕਿ ਨੌਜਵਾਨ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

The post ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਨਸ਼ਾ ਹੋਇਆ ਬਰਾਮਦ,ਦੇਖੋ ਤਸਵੀਰ appeared first on Welcome Punjab News.
source https://welcomepunjab.in/sri-kartarpur-sahib-de-dar/