ਜਲੰਧਰ ਦੇ ਦਾਨਿਸ਼ਮੰਦਾਂ ’ਚ ਦਿਨ- ਦਿਹਾੜੇ ਅਣਪਛਾਤੇ ਮੋਟਰਸਾਈਕਲ ਲੈਕੇ ਹੋਏ ਫ਼ਰਾਰ

0

ਜਲੰਧਰ(ਵਿੱਕੀ ਸੂਰੀ): ਥਾਣਾ ਪੰਜ ਅਧੀਨ ਪੈਂਦੇ ਦਾਨਿਸ਼ਮੰਦਾਂ ’ਚ ਦਿਨ- ਦਿਹਾੜੇ ਇੱਕ ਦੁਕਾਨ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਚੋਰ ਲੈਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਮੋਟਰਸਾਈਕਲ ਮਾਲਕ ਮਿੱਠੂ ਬਸਤੀ ਵਾਸੀ ਰਾਹਤ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬੈਗ ਦੀ ਦੁਕਾਨ ’ਤੇ ਆਇਆ ਸੀ ਅਤੇ ਦੱਸਿਆ ਕਿ ਉਸ ਨੂੰ ਸਿਰਫ 2 ਮਿੰਟ ਦਾ ਕੰਮ ਸੀ। ਇਸ ਲਈ ਉਹ ਮੋਟਰਸਾਈਕਲ ਦੀ ਚਾਬੀ ਕੱਢਣਾ ਭੁੱਲ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ। ਜਦੋਂ ਉਸ ਨੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਐਕਟਿਵਾ ਸਵਾਰ ਦੋ ਨੌਜਵਾਨ ਉਸ ਦੇ ਮੋਟਰਸਾਈਕਲ ਨੇੜੇ ਆਏ ਅਤੇ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਐਕਟਿਵਾ ਤੋਂ ਹੇਠਾਂ ਉਤਰਿਆ ਮੋਟਰਸਾਈਕਲ ਸਟਾਰਟ ਕਰਕੇ ਲੈ ਕੇ ਭੱਜ ਗਿਆ, ਜਿਸ ਤੋਂ ਬਾਅਦ ਉਸ ਨੇ ਘਟਨਾ ਸਬੰਧੀ ਥਾਣਾ ਪੰਜ ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਵਲੋਂ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਜਲੰਧਰ ਦੇ ਦਾਨਿਸ਼ਮੰਦਾਂ ’ਚ ਦਿਨ- ਦਿਹਾੜੇ ਅਣਪਛਾਤੇ ਮੋਟਰਸਾਈਕਲ ਲੈਕੇ ਹੋਏ ਫ਼ਰਾਰ appeared first on Welcome Punjab News.



source https://welcomepunjab.in/jalandhar-de-danishmandan-ch-d/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top