ਜਲੰਧਰ ’ਚ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ,ਬੰਦ ਰਹਿਣਗੀਆਂ ਇਹ ਸੜਕਾਂ,ਲੰਬਾ ਜਾਮ

0

ਜਲੰਧਰ(ਵਿੱਕੀ ਸੂਰੀ): ਸ਼ਹਿਰ ’ਚ ਜੇਕਰ ਤੁਸੀਂ ਵੀ ਜ਼ਰੂਰੀ ਕੰਮ ਲਈ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਜਰੂਰੀ ਹੈ। ਦਰਅਸਲ ਪੁਲਸ ਨੇ ਗਣਤੰਤਰ ਦਿਵਸ ਸਮਾਰੋਹ ਦੀ ਰਿਹਰਸਲ ਲਈ ਸਵੇਰ ਤੋਂ ਦੁਪਹਿਰ ਤੱਕ ਕੁਝ ਰਸਤੇ ਬੰਦ ਕਰ ਦਿੱਤੇ ਹਨ। ਅਜਿਹੇ ‘ਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਟ੍ਰੈਫਿਕ ਪੁਲੀਸ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਰੋਡ ਨੂੰ 3 ਦਿਨ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸਵਿਧਾਨ ਚੌਕ ਤੋਂ ਕੂਲ ਰੋਡ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਗੁਰੂ ਨਾਨਕ ਮਿਸ਼ਨ ਚੌਕ ਅਤੇ ਸੰਵਿਧਾਨ ਚੌਕ ਵਿੱਚ ਭਾਰੀ ਜਾਮ ਵਾਲੀ ਸਥਿਤੀ ਬਣੀ ਹੋਈ ਹੈ। ਭਾਵੇਂ ਇਸ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਖੁਦ ਇਨ੍ਹਾਂ ਚੌਕਾਂ ‘ਤੇ ਤਾਇਨਾਤ ਹਨ ਅਤੇ ਟਰੈਫਿਕ ਨੂੰ ਸੁਚਾਰੂ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਲੋਕ ਲੰਬੇ ਸਮੇਂ ਤੋਂ ਜਾਮ ‘ਚ ਫਸੇ ਹੋਏ ਹਨ।

The post ਜਲੰਧਰ ’ਚ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ,ਬੰਦ ਰਹਿਣਗੀਆਂ ਇਹ ਸੜਕਾਂ,ਲੰਬਾ ਜਾਮ appeared first on Welcome Punjab News.



source https://welcomepunjab.in/these-roads-will-remain-closed/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top