ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਛੱਡ ਸਮੇਂ ਤੋਂ ਪਹਿਲਾਂ ਹੀ ਜਹਾਜ਼ ਨੇ ਭਰੀ ਉਡਾਣ, ਜਬਰਦਸਤ ਹੰਗਾਮਾ

0

ਅੰਮ੍ਰਿਤਸਰ(ਬਿਉਰੋ) : ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੁੱਧਵਾਰ ਦੀ ਸ਼ਾਮ ਨੂੰ 30-35 ਯਾਤਰੀਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ । ਇਹ ਸਾਰੇ ਯਾਤਰੀ ਸਿੰਗਾਪੁਰ ਅਤੇ ਆਸਟ੍ਰੇਲੀਆ ਜਾਣ ਲਈ ਸ਼੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ‘ਤੇ ਪਹੁੰਚੇ ਸਨ। ਪਰ ਇੱਥੇ ਆ ਕੇ ਇਨ੍ਹਾਂ ਯਾਤਰੀਆਂ ਨੂੰ ਜਾਣਕਾਰੀ ਮਿਲੀ ਕਿ ਸਕੂਟ ਏਅਰਲਾਈਨ ਦੀ ਫਲਾਈਟ ਜੋ ਕਿ ਸ਼ਾਮ ਨੂੰ 7.55 ‘ਤੇ ਰਵਾਨਾ ਹੋਣ ਵਾਲੀ ਸੀ ਉਹ ਆਪਣੇ ਸਮੇਂ ਤੋਂ ਪੰਜ ਘੰਟੇ ਪਹਿਲਾਂ ਹੀ 3 ਵਜੇ ਉਡਾਣ ਭਰ ਕੇ ਜਾ ਚੁੱਕੀ ਹੈ। ਇਸ ਉਡਾਣ ਦੇ ਬਾਰੇ ਇਨ੍ਹਾਂ ਯਾਤਰੀਆਂ ਨੂੰ ਕੁਝ ਪਤਾ ਨਹੀਂ ਸੀ। ਜਿਸ ਕਾਰਨ ਯਾਤਰੀਆਂ ਨੂੰ ਦੇਰ ਰਾਤ ਤੱਕ ਏਅਰਪੋਰਟ ‘ਤੇ ਬੈਠ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਜਦਕਿ ਏਅਰਲਾਈਨ ਕੰਪਨੀ ਵੱਲੋਂ ਇਨ੍ਹਾਂ ਯਾਤਰੀਆਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਅਜਿਹੇ ‘ਚ ਏਅਰਪੋਰਟ ‘ਤੇ ਹੀ ਛੋਟੇ ਬੱਚਿਆਂ ਦੇ ਨਾਲ-ਨਾਲ ਯਾਤਰੀ ਵੀ ਪਰੇਸ਼ਾਨ ਹੁੰਦੇ ਨਜ਼ਰ ਆਏ । ਜਦਕਿ ਏਅਰਲਾਈਨ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਈ-ਮੇਲ ਭੇਜ ਕੇ ਵੀ ਸਾਰੇ ਯਾਤਰੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਸੀ।ਇਸ ਮਾਮਲੇ ਸਬੰਧੀ ਚੰਡੀਗੜ੍ਹ ਤੋਂ ਆਏ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰਲਾਈਨ ਕੰਪਨੀ ਵੱਲੋਂ ਵੀ ਸੁਨੇਹਾ ਮਿਲਿਆ ਸੀ ਕਿ ਫਲਾਈਟ ਆਪਣੇ ਨਿਰਧਾਰਤ ਸਮੇਂ ਸ਼ਾਮ 7.55 ‘ਤੇ ਉਡਾਣ ਭਰੇਗੀ। ਪਰ ਇੱਥੇ ਆ ਕੇ ਪਤਾ ਲੱਗਾ ਕਿ ਜਹਾਜ਼ ਪਹਿਲਾਂ ਹੀ ਰਵਾਨਾ ਹੋ ਗਿਆ ਹੈ ਅਤੇ ਹੁਣ ਜਦੋਂ ਏਅਰਲਾਈਨ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਯਾਤਰੀਆਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਸਗੋਂ ਆਪਣੀ ਫਲਾਈਟ ਰੀਬੁਕ ਕਰਵਾਉਣ ਲਈ ਕਾਲ ਸੈਂਟਰ ਨੂੰ ਕਾਲ ਕਰਨ ਦੀ ਗੱਲ ਕਹੀ ਗਈ ਹੈ।ਸਕੂਟ ਏਅਰਲਾਈਨ ਦੇ ਅਧਿਕਾਰੀਆਂ ਦੇ ਵੱਲੋਂ ਯਾਤਰੀਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਇੱਕ ਈ-ਮੇਲ ਭੇਜ ਕੇ ਸਾਰੇ ਯਾਤਰੀਆਂ ਨੂੰ ਫਲਾਈਟ ਦੇ ਰੀ-ਸ਼ਡਿਊਲ ਬਾਰੇ ਸੂਚਿਤ ਕਰ ਦਿੱਤਾ ਸੀ । ਅਜਿਹੇ ‘ਚ ਕਈ ਯਾਤਰੀ ਨਿਰਧਾਰਿਤ ਸਮੇਂ ‘ਤੇ ਹਵਾਈ ਅੱਡੇ ‘ਤੇ ਪਹੁੰਚ ਗਏ ਸਨ। ਜੋ ਯਾਤਰੀ ਨਹੀਂ ਸਮੇਂ ਸਿਰ ਆਏ ਸਨ ਉਨ੍ਹਾਂ ਦੇ ਨਾਂ ਦਾ ਵੀ ਵਾਰ-ਵਾਰ ਐਲਾਨ ਕੀਤਾ ਗਿਆ। ਪਰ ਦੂਜੇ ਪਾਸੇ ਰੁਕੇ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਈ-ਮੇਲ ਨਹੀਂ ਮਿਲੀ।

The post ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਛੱਡ ਸਮੇਂ ਤੋਂ ਪਹਿਲਾਂ ਹੀ ਜਹਾਜ਼ ਨੇ ਭਰੀ ਉਡਾਣ, ਜਬਰਦਸਤ ਹੰਗਾਮਾ appeared first on Welcome Punjab News.



source https://welcomepunjab.in/sri-guru-ramdas-antarara/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top