ਲੁਧਿਆਣਾ(ਬਿਉਰੋ): ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇੱਕ ਮਾਮਲਾ ਚੀਮਾ ਚੌਕ ਤੋਂ ਸਾਹਮਣੇ ਆਇਆ। ਇੱਥੇ ਇੱਕ ਨੌਜਵਾਨ ਸਿਗਰਟ ਖਰੀਦਣ ਦੇ ਬਹਾਨੇ ਪਹਿਲਾਂ ਚੌਰਸੀਆ ਪਾਨ ਭੰਡਾਰ ਵਿੱਚ ਗਿਆ, ਉਸ ਤੋਂ ਬਾਅਦ ਦੋ ਹੋਰ ਨੌਜਵਾਨ ਆਏ ਅਤੇ ਤਿੰਨਾਂ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ਨਾਲ ਗੱਲਬਾਤ ਕੀਤੀ।ਇਸ ਦੌਰਾਨ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਦੁਕਾਨਦਾਰ ਨੂੰ ਕਿਹਾ ਕਿ ਜੋ ਸਾਮਾਨ ਹੈ ਕੱਢ ਦੇ, ਨਹੀਂ ਤਾਂ ਗੋਲੀ ਚਲਾ ਦੇਵਾਂਗਾ। ਦੁਕਾਨਦਾਰ ਨੇ ਤਿੰਨਾਂ ਬਦਮਾਸ਼ਾਂ ਦਾ ਸਾਹਮਣਾ ਕੀਤਾ। ਪਾਨ ਸਟੋਰ ‘ਚ ਹੰਗਾਮਾ ਹੁੰਦਾ ਦੇਖ ਮੁਲਜ਼ਮ ਐਕਟਿਵਾ ਤੇ ਬਾਈਕ ਛੱਡ ਲੈਕੇ ਫ਼ਰਾਰ ਹੋ ਗਏ। ਦੁਕਾਨਦਾਰ ਨੇ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਦੁਕਾਨਦਾਰ ਆਸ਼ੂਤੋਸ਼ ਨੇ ਦੱਸਿਆ ਕਿ ਜੇਕਰ ਉਹ ਬਦਮਾਸ਼ਾਂ ਨਾਲ ਨਾ ਟੱਕਰਉਂਦਾ ਤਾ ਤਾਂ ਸ਼ਾਇਦ ਉਸ ਨੇ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋ ਜਾਣਾ ਸੀ। ਇਸ ਸਬੰਧੀ ਦੱਸਿਆ ਕਿ ਅਜੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲੀਸ ਵੀ ਮੌਕੇ ’ਤੇ ਨਹੀਂ ਪੁੱਜੀ ਸੀ।
The post ਦੁਕਾਨ ’ਚ ਦਾਖਲ ਹੋਕੇ ਲੁੱਟੇਰਿਆਂ ਨੇਂ ਤਾਣੀ ਬੰਦੂਕ, ਭਿੜਿਆ ਦੁਕਾਨਦਾਰ,ਜਾਣੋ ਫਿਰ…. appeared first on Welcome Punjab News.
source https://welcomepunjab.in/shopping-pretext-shop/