ਜਲੰਧਰ(ਵਿੱਕੀ ਸੂਰੀ )- ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਖੇ ਬੀਤੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਵੇਰੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਇਸ ਦੌਰਾਨ ਗੁਰੂ ਪੰਥ ਦੀ ਅਸੀਸ ਸਦਕਾ ਪ੍ਰਭਲੀਨ ਕੌਰ ਦੀ ਕਾਵਿ- ਰਚਨਾ ‘ਤੇਰੀ ਕਲਮ ‘ ਪੁਸਤਕ ਰਿਲੀਜ਼ ਕੀਤੀ ਗਈ । ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਬੱਚੀ ਨੂੰ ਪ੍ਰਬੰਧਕ ਕਮੇਟੀ ਵਲੋਂ ਪੁਸਤਕ ਰਿਲੀਜ਼ ਕਰਨ ਤੇ ਵਧਾਈਆਂ ਦਿੱਤੀਆਂ ਗਈਆਂ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਅਤੇ ਹੋਰ ਬੱਚਿਆ ਨੂੰ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਹਾਜਰ ਸਨ।

The post ਪ੍ਰਭਲੀਨ ਕੌਰ ਦੀ ਕਾਵਿ- ਰਚਨਾ ‘ਤੇਰੀ ਕਲਮ ‘ ਪੁਸਤਕ ਹੋਈ ਰਿਲੀਜ਼ appeared first on Welcome Punjab News.
source https://welcomepunjab.in/prabhleen-kaur-di-kavi-rachna-at/