ਮਾਛੀਵਾੜਾ ਸਾਹਿਬ (ਬਿਉਰੋ ): ਸ਼ਹਿਰ ਦੇ ਬਾਲੀਬੇਗ ਕਸਬੇ ਵਿੱਚ ਦੇਰ ਰਾਤ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਪਰਵਾਸੀ ਕਿਸਾਨ ਬਾਬੂ ਲਾਲ ਨੇ 4 ਸਾਲਾ ਮਾਸੂਮ ਬੱਚੇ ਅੰਸ਼ੂ ਕੁਮਾਰ ਨੂੰ ਗਟਰ ਵਿੱਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਦੀ ਪੁਲੀਸ ਨੇ ਲਾਸ਼ ਬਰਾਮਦ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬੂਲਾਲ ਕਸਬਾ ਬਲੀਬੇਗ ਨੇੜੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਅਤੇ ਇਸ ਕਸਬੇ ਦੇ ਬੱਚੇ ਰੋਜ਼ਾਨਾ ਹੀ ਉਸ ਦੇ ਖੇਤ ’ਚ ਖੇਡਣ ਅਤੇ ਪਤੰਗਾਂ ਲੁੱਟਣ ਲਈ ਜਾਂਦੇ ਸਨ।ਕਿਸਾਨ ਬਾਬੂ ਲਾਲ ਬੱਚਿਆਂ ਦੀਆਂ ਸ਼ਰਾਰਤਾਂ ਅਤੇ ਆਪਣੀ ਫਸਲ ਦੇ ਖਰਾਬ ਹੋਣ ਕਾਰਨ ਪਰੇਸ਼ਾਨ ਸੀ। ਪਿਛਲੇ ਦਿਨ ਵੀ ਉਸ ਦੇ ਖੇਤ ‘ਚ ਕਈ ਬੱਚੇ ਪਤੰਗ ਉਡਾਉਣ ਅਤੇ ਖੇਡਣ ਲਈ ਆਏ ਸਨ ਅਤੇ ਉਹ ਡੰਡੇ ਲੈ ਕੇ ਬੱਚਿਆਂ ਦਾ ਪਿੱਛਾ ਕਰਦਾ ਰਿਹਾ। ਮ੍ਰਿਤਕ ਬੱਚੇ ਅੰਸ਼ੂ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਬਾਬੂਲਾਲ ਨੇ ਗੁੱਸੇ ਵਿੱਚ ਆ ਕੇ ਬੱਚੇ ਨੂੰ ਫੜ ਕੇ ਨੇੜੇ ਹੀ ਗਟਰ ਵਿੱਚ ਸੁੱਟ ਦਿੱਤਾ, ਜਦੋਂ ਤੱਕ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਉਦੋਂ ਤੱਕ ਅੰਸ਼ੂ ਦਾ ਦਮ ਘੁੱਟ ਚੁੱਕਾ ਸੀ। ਥਾਣਾ ਸਦਰ ਦੇ ਇੰਸਪੈਕਟਰ ਵੱਲੋਂ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਪਿਤਾ ਰਾਜੂ ਸਾਹਨੀ ਦੇ ਬਿਆਨਾਂ ਦੇ ਆਧਾਰ ‘ਤੇ ਪਰਵਾਸੀ ਕਿਸਾਨ ਬਾਬੂ ਲਾਲ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
The post ਪੰਜਾਬ ,ਖੇਡਣ ਆਏ ਮਾਸੂਮ ਬੱਚੇ ਨੂੰ ਵਿਅਕਤੀ ਨੇ ਦਿੱਤੀ ਦਿਲ ਦਹਿਲਾ ਦੇਣ ਵਾਲੀ ਸਜ਼ਾ,ਤੜਪ-ਤੜਪ ਕੇ ਮੋਤ appeared first on Welcome Punjab News.
source https://welcomepunjab.in/punjab-innocent-children-came-to-play-no/