ਜਲੰਧਰ (ਨਵੀਨ ਪੁਰੀ)- ਸ਼ਹਿਰ ਦੇ ਅਬਾਦਪੁਰਾ ‘ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਆਪਸੀ ਝਗੜੇ ਕਾਰਨ ਇਕ ਘਰ ‘ਤੇ ਗੋਲੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਮਾਮਲਾ ਥਾਣਾ ਨੰਬਰ 6 ਅਧੀਨ ਪੈਂਦੇ ਅਬਾਦਪੁਰਾ ਦਾ ਹੈ। ਪੀੜਤ ਸੂਰਿਆਭਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ ‘ਚ ਖਾਣਾ ਖਾ ਰਿਹਾ ਸੀ ਕਿ ਕੁਝ ਨੌਜਵਾਨਾਂ ਨੇ ਬਾਹਰੋਂ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ ਅਤੇ ਬਾਅਦ ‘ਚ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਮਿਲਦੇ ਮੌਕੇ ‘ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਗੋਲੀ ਹਕੀਕਤ ‘ਚ ਚਲਾਈ ਗਈ ਹੈ ਜਾਂ ਲੋਕਾਂ ਵਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸੂਰਿਆਭਾਨ ਦੇ ਪਰਿਵਾਰ ‘ਚ ਲੜਕੇ ਅਤੇ ਲੜਕੀ ਦਾ ਆਪਸੀ ਝਗੜਾ ਚੱਲ ਰਿਹਾ ਸੀ, ਇਸ ਝਗੜੇ ਨੂੰ ਲੈ ਕੇ ਹਮਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
The post ਜਲੰਧਰ ਦੇ ਇਸ ਇਲਾਕੇ ‘ਚ ਚੱਲੀ ਗੋਲੀ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ appeared first on Welcome Punjab News.
source https://welcomepunjab.in/jalandhar-in-this-area-in-challi-go/