ਜਲੰਧਰ (ਵਿੱਕੀ ਸੂਰੀ)- ਸ਼ਹਿਰ ਚ’ ਲੁੱਟ ਖੋਹ ਤੇ ਚੇਰੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਇਸੇ ਦੋਰਾਨ ਤਾਜਾ ਮਾਮਲਾ ਕਾਲਾ ਸਿੰਘਾਂ ਰੋਡ ਤੇ ਨਿਉ ਗੀਤਾ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕੋਠੀ ਚੋਂ AC,ਪੱਖੇ ਅਤੇ ਘਰ ਦਾ ਹੋਰ ਸਮਾਨ ਚੋਰੀ ਹੋ ਗਿਆ। ਇਸ ਸਬੰਧੀ ਕੋਠੀ ਦੀ ਦੇਖ-ਰੇਖ ਕਰਨ ਵਾਲਿਆਂ ਨੇਂ ਦੱਸਿਆ ਕਿ ਕੋਠੀ ਦੇ ਮਾਲਕ ਵਿਦੇਸ਼ ’ਚ ਰਹਿੰਦੇ ਹਨ ਅਤੇ ਕੋਠੀ ਜਿਆਦਾਤਰ ਬੰਦ ਰਹਿੰਦੀ ਹੈ ਅਤੇ ਚੋਰਾਂ ਵਲੋਂ ਇਸ ਮੋਕੇ ਦਾ ਫਾਇਦਾ ਚੁੱਕਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਸੱਣਯੋਗ ਹੈ ਕਿ ਚੋਰੀ ਹੋਣ ਦਾ ਪਤਾ ਉਦੋਂ ਲਗਾ ਜਦ ਕੋਠੀ ਚੋ ਪਾਣੀ ਬਾਹਰ ਨਿਕਲ ਰਿਹਾ ਸੀ ਅਤੇ ਜਦੋਂ ਕੋਠੀ ਨੂੰ ਖੋਲਿਆ ਤਾਂ ਦੇਖਿਆ ਕੀ ਸਾਰਾ ਸਮਾਨ ਚੋਰੀ ਹੋ ਚੁੱਕਾ ਹੈ। ਇਸ ਦੋਰਾਨ ਇਲਾਕੇ ਹੜਕੰਪ ਮੱਚ ਗਿਆ ਅਤੇ ਜਾਣਕਾਰੀ ਮਿਲਦੇ ਥਾਣਾ ਭਾਰਗੋ ਕੈਂਪ ਦੀ ਪੁਲਸ ਮੋਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੋਠੀ ਦੀ ਦੇਖ ਰੇਖ ਕਰਨ ਵਾਲਿਆ ਨੇਂ ਦੱਸਿਆ ਕਿ 2 ਵਾਰ ਪਹਿਲਾ ਵੀ ਇਸ ਕੋਠੀ ਚੋਰੀ ਹੋ ਚੁੱਕੀ ਹੈ ਚੋਰਾਂ ਵਲੋਂ ਵਾਰ ਵਾਰ ਇਸ ਕੋਠੀ ਨੂੰ ਨਿਸ਼ਾਨਾ ਬਣਾਇਆ ਜਾ ਰਹਿਆ ਹੈ।
The post ਜਲੰਧਰ ਦੇ ਇਸ ਇਲਾਕੇ ’ਚ ਤੀਜੀ ਵਾਰ ਫਿਰ ਚੋਰਾਂ ਨੇਂ ਕੋਠੀ ਨੂੰ ਬਣਾਇਆ ਨਿਸ਼ਾਨਾ,ਮੱਚਿਆ ਹੜਕੰਪ appeared first on Welcome Punjab News.
source https://welcomepunjab.in/jalandhar-in-this-area-in-the-third-year/