ਜਲੰਧਰ(ਵਿੱਕੀ ਸੂਰੀ): ਮਹਾਨਗਰ ਵਿਚ ਅਮਨ ਕਾਨੂੰਨ ਦੀ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਆਏ ਦਿਨ ਕਿਸੇ ਮਾਮੂਲੀ ਝਗੜੇ ਨੂੰ ਲੈ ਕੇ ਲੋਕਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਾਂ ਗੋਲੀ ਚਲਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਦੇਰ ਰਾਤ ਬਸਤੀ ਗੁਜਾਂ ‘ਚ ਬਣੀ ਨਵੀਂ ਗਲੀ ਨੂੰ ਲੈ ਕੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਝਗੜਾ ਇਨ੍ਹਾਂ ਜਿਆਦਾ ਵੱਧ ਗਿਆ ਕਿ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਪੀੜਤ ਨੌਜਵਾਨ ਦਾ ਕਸੂਰ ਇਹ ਸੀ ਕਿ ਉਸ ਨੇ ਨੌਜਵਾਨਾਂ ਨੂੰ ਸੀਮਿੰਟ ਗਿੱਲਾ ਹੋਣ ਦੀ ਗੱਲ ਕਹਿ ਕੇ ਦੂਜੇ ਪਾਸੇ ਤੋਂ ਜਾਣ ਲਈ ਕਿਹਾ। ਇਸ ‘ਤੇ ਨੌਜਵਾਨਾਂ ਨੇ ਗੁੱਸੇ ‘ਚ ਆ ਕੇ ਉਸ ‘ਤੇ ਹਮਲਾ ਕਰ ਦਿੱਤਾ।ਇਸ ਘਟਨਾ ਸਬੰਧੀ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਨਵੀਂ ਗਲੀ ਬਣੀ ਸੀ। ਇਸੇ ਦੌਰਾਨ ਮੁਹੱਲੇ ਦਾ ਰਹਿਣ ਵਾਲਾ ਛਾਂਗਾ ਨਾਂ ਦਾ ਨੌਜਵਾਨ ਪਿਛਲੇ ਇਲਾਕੇ ਵਿੱਚ ਕਿਸੇ ਨਾਲ ਲੜਾਈ ਝਗੜਾ ਕਰਕੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਉਸਦੇ ਘਰ ਨੇੜੇ ਪਹੁੰਚਿਆ ਤਾਂ ਉਸ ਨੇ ਉਸਦਾ ਮੋਟਰਸਾਈਕਲ ਰੋਕ ਲਿਆ ਅਤੇ ਕਿਹਾ ਕਿ ਹੁਣੇ ਗਲੀ ਨਵੀਂ ਬਣੀ ਹੈ ਤੇ ਸੀਮਿੰਟ ਗਿੱਲਾ ਹੈ। ਕਮੇਟੀ ਮੈਂਬਰਾਂ ਨੇ ਇਸ ਉਪਰ ਆਉਣ ਜਾਣ ਤੋਂ ਰੋਕਿਆ ਹੈ। ਇਸ ‘ਤੇ ਉਹ ਬਹਿਸ ਕਰਕੇ ਉੱਥੋਂ ਚਲਾ ਗਿਆ।ਜ਼ਖਮੀ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਰਾਤ ਸਮੇਂ ਆਪਣੇ ਦੋਸਤ ਨਾਲ ਢਾਂਗਰਾਂ ਮੁਹੱਲਾ ਗਿਆ ਤਾਂ ਬਸਤੀ ਗੁੱਜਾਂ ਅੱਡੇ ਦੇ ਨਜ਼ਦੀਕ ਛਾਂਗਾ, ਓਮ, ਗੋਰਖਾ ਉਰਫ ਨੀਰ, ਸੋਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਿੱਛੇ ਤੋਂ ਆ ਕੇ ਉਸ ‘ਤੇ ਅਤੇ ਉਸ ਦੇ ਦੋਸਤ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਿਰ ਤੋਂ ਲੈ ਕੇ ਪੂਰੇ ਸਰੀਰ ‘ਤੇ ਤਲਵਾਰਾਂ ਅਤੇ ਛੁਰੇ ਨਾਲ ਵਾਰ ਕੀਤੇ। ਨੌਜਵਾਨ ਦੇ ਸਿਰ ਅਤੇ ਮੂੰਹ ‘ਤੇ ਕਈ ਟਾਂਕੇ ਲੱਗੇ ਹਨ।ਇਸ ਦੋਰਾਨ ਇਲਾਕੇ ’ਚ ਦਹਿਸ਼ਤ ਦਾ ਮਾਹੋਲ ਬਣ ਗਿਆ।
The post ਜੰਲਧਰ ਦੇ ਬਸਤੀ ਗੁਜਾਂ ’ਚ ਨੋਜਵਾਨ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ,ਮੂੰਹ ‘ਤੇ ਲੱਗੇ ਕਈ ਟਾਂਕੇ,ਫੈਲੀ ਦਹਿਸ਼ਤ appeared first on Welcome Punjab News.
source https://welcomepunjab.in/janladhar-de-basti-gujan-cha-noj/