ਪੰਜਾਬ ਡੈਸਕ – ਪੰਜਾਬ ’ਚ ਅਪਰਾਧੀਆਂ ਵੱਲੋਂ ਬੇਖੌਫ ਅਪਰਾਦਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਪੁਰਹਿਰਾ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਪੁਰਹਿਰਾ ਦੀ ਰਹਿਣ ਵਾਲੀ ਅਮਰਪ੍ਰੀਤ ਨਾਮ ਦੀ ਇੱਕ 28 ਸਾਲਾ ਦੀ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੌਜਵਾਨ ਨੇ ਖੁਦ ਨੂੰ ਵੀ ਗੋਲ਼ੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਗੋਲੀ ਲੱਗਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਜ਼ਖਮੀ ਨੌਜਵਾਨ ਨੂੰ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ।ਹਸਪਤਾਲ ਦੇ ਵਿੱਚ ਇਸ ਨੌਜਵਾਨ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਸੂਤਰਾਂ ਤੇ ਮਿਲੀ ਜਾਣਕਾਰੀ ਅਨੁਸਾਰ ਨੋਜਵਾਨ ਦੀ ਪੱਛਾਣ ਮੇਅਰ ਦੇ ਡਰਾਈਵਰ ਮਨੀ ਵਜੋ ਦੱਸੀ ਜਾ ਰਹੀ ਰਹੀ ਹੈ।ਗੋਲੀ ਮਾਰ ਕੇ ਨੌਜਵਾਨ ਲੜਕੀ ਦੇ ਕਤਲ ਦੀ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
The post ਵੱਡੀ ਵਾਰਦਾਤ,ਵਿਅਕਤੀ ਨੇ ਕੁੜੀ ਤੇ ਚਲਾਈ ਗੋਲੀ ਹੋਈ ਦਰਦਨਾਕ ਮੋਤ,ਖੁਦਕੁਸ਼ੀ ਦੀ ਕੀਤੀ ਕੋਸ਼ਿਸ਼ appeared first on Welcome Punjab News.
source https://welcomepunjab.in/the-big-incident-is-the-young-girl/