ਅੰਮ੍ਰਿਤਸਰ (ਪਾਸੀ)- ਅੰਮ੍ਰਿਤਸਰ ਤੋਂ 2 ਨੋਜਵਾਨਾਂ ਨੂੰ 4 ਚੋਰੀ ਦੇ ਮੋਬਾਈਲਾਂ ਸਮੇਤ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਉਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਹੈ।
ਪੂਰੀ ਜਾਣਕਾਰੀ-
ਮੁੱਕਦਮਾ ਨੰਬਰ 13 ਮਿਤੀ 29-01-2023 ਜੁਰਮ 379,411 ਭ:ਦ:, ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:- 1. ਜੁਗਰਾਜ ਸਿੰਘ ਉਰਫ ਕੁੱਧਾ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਚੱਬਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ।
2. ਵਿਸ਼ਾਲ ਉਰਫ ਗੱਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਚੱਬਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ।
ਬ੍ਰਾਮਦਗੀ:- 04 ਮੋਬਾਈਲ ਫੋਨ।
ਇੰਚਾਰਜ਼ ਐਂਟੀ-ਗੈਂਗਸਟਰ ਸਟਾਫ, ਅੰਮ੍ਰਿਤਸਰ ਸਿਟੀ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਵਿਨੋਦ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋ ਦੋਸ਼ੀ ਜੁਗਰਾਜ ਸਿੰਘ ਅਤੇ ਵਿਸ਼ਾਲ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਚੋਰੀ ਦੇ 04 ਮੋਬਾਈਲ ਫੋਨ ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫਤੀਸ਼ ਜਾਰੀ ਹੈ।
The post ਐਂਟੀ-ਗੈਂਗਸਟਰ ਸਟਾਫ ਵੱਲੋ ਚੋਰੀ ਦੇ 4 ਮੋਬਾਇਲ ਫੋਨ ਸਮੇਤ 02 ਕਾਬੂ appeared first on Welcome Punjab News.
source https://welcomepunjab.in/2-mobile-thief-arrested/