ਜਲੰਧਰ(ਵਿੱਕੀ ਸੂਰੀ) : ਸ਼ਹਿਰ ’ਚ ਫੀਡਰ ਦੀ ਮੁਰੰਮਤ ਕਾਰਨ 2 ਦਸੰਬਰ ਨੂੰ ਅੱਜ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ। ਇਨ੍ਹਾਂ ਇਲਾਕਿਆਂ ਵਿੱਚ ਵਡਾਲਾ ਰੋਡ, ਵਡਾਲਾ ਚੌਕ, ਮਾਤਾ ਗੁਜਰੀ ਕੰਪਲੈਕਸ, ਅਬਾਦੀ ਧਰਮਪੁਰਾ, ਖੁਰਲਾ ਕਾਂਗੜਾ, ਹੈਮਿਲਟਨ ਟਾਵਰ ’ਚ ਬਿਜਲੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਇਸੇ ਤਰ੍ਹਾਂ 2 ਦਸੰਬਰ ਨੂੰ 66 ਕੇਵੀ ਸਬ ਸਟੇਸ਼ਨ ਟਾਂਡਾ ਰੋਡ ਤੋਂ ਚੱਲਦੇ 11 ਕੇਵੀ ਜੰਡੂਸਿੰਘਾ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਜੰਡੂਸਿੰਘਾ ਕੰਗਣੀਵਾਲ ਰੋਡ, ਜੰਡੂਸਿੰਘਾ-ਧੋਗੜੀ ਰੋਡ, ਜੰਡੂਸਿੰਘਾ-ਨੌਲੀ ਰੋਡ ਦੀ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
The post ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਬਿਜਲੀ ਰਹੇਗੀ ਬੰਦ appeared first on Welcome Punjab News.
source https://welcomepunjab.in/in-these-areas-of-jalandhar/