ਦੁਕਾਨਾਂ, ਕਲੱਬਾਂ, ਬਾਰਾਂ ਵਿੱਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ
ਦਿੱਲੀ(ਬਿਉਰੋ)– ਦਿੱਲੀ ‘ਚ ਤਿੰਨ ਦਿਨ ਡਰਾਈ ਡੇਅ ਰਹੇਗਾ। ਇਸ ਦਾ ਮਤਲਬ ਇਹ ਹੈ ਕਿ ਯਾਨੀ ਰਾਜਧਾਨੀ ਵਿੱਚ ਤਿੰਨ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਆਬਕਾਰੀ ਵਿਭਾਗ ਨੇ MCD ਚੋਣਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਤੋਂ ਐਤਵਾਰ ਤੱਕ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਵਿੱਚ 4 ਦਸੰਬਰ ਯਾਨੀ ਐਤਵਾਰ ਨੂੰ ਵੋਟਿੰਗ ਹੋਣੀ ਹੈ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ।ਅਜਿਹੇ ‘ਚ 7 ਦਸੰਬਰ ਨੂੰ ਡਰਾਈ ਡੇਅ ਹੋਵੇਗਾ, ਯਾਨੀ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿੱਲੀ ਆਬਕਾਰੀ ਵਿਭਾਗ ਦੇ ਕਮਿਸ਼ਨਰ ਕ੍ਰਿਸ਼ਨ ਮੋਹਨ ਉੱਪੂ ਨੇ ਬੁੱਧਵਾਰ ਨੂੰ ਦੱਸਿਆ ਕਿ ਆਬਕਾਰੀ ਨਿਯਮ 2010 ਦੇ ਨਿਯਮ 52 ਦੇ ਤਹਿਤ 2 ਤੋਂ 4 ਦਸੰਬਰ ਅਤੇ 7 ਦਸੰਬਰ ਨੂੰ ਡਰਾਈ ਡੇਅ ਹੋਵੇਗਾ।
ਡਰਾਈ ਡੇਅ
ਡਰਾਈ ਡੇਅ ਉਹ ਦਿਨ ਹੁੰਦੇ ਹਨ ਜਦੋਂ ਸਰਕਾਰ ਦੁਕਾਨਾਂ, ਕਲੱਬਾਂ, ਬਾਰਾਂ ਵਿੱਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੰਦੀ ਹੈ।
The post ਸ਼ਰਾਬ ਪੀਣ ਵਾਲਿਆਂ ਨੂੰ ਵੱਡਾ ਝਟਕਾ,ਤਿੰਨ ਦਿਨ ਨਹੀਂ ਮਿਲੇਗੀ ਸ਼ਰਾਬ appeared first on Welcome Punjab News.
source https://welcomepunjab.in/great-for-drinkers/