ਵੰਦੇ ਭਾਰਤ ਟਰੇਨ ਦੀ ਲਪੇਟ ‘ਚ ਆਈ ਮਾਸੂਮ ਬੱਚੀ ਹੋਈ ਮੌਤ,ਪਰਿਵਾਰ ’ਚ ਸੋਗ ਦੀ ਲਹਿਰ

0

ਕੀਰਤਪੁਰ ਸਾਹਿਬ (ਸਰਬਜੀਤ ਕੰਗ) – ਵੰਦੇ ਭਾਰਤ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਸਾਲਾ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਨਾਮ ਖੁਸ਼ੀ ਸੀ।ਜੋ ਆਪਣੇ ਪਿਤਾ ਦੇ ਮਗਰ-ਮਗਰ ਘਰੋਂ ਤੁਰ ਪਈ। ਰੇਲਵੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਖੁਸ਼ੀ ਦਾ ਪਿਤਾ ਵਿਕਾਸ ਇੱਕ ਸਟਰੀਟ ਵੈਂਡਰ ਹੈ ਜੋ ਰੇਲਵੇ ਟਰੈਕ ਪਾਰ ਕਰਕੇ ਕੰਮ ’ਤੇ ਜਾਂਦਾ ਹੈ। ਖੁਸ਼ੀ ਦੇ ਪਿਤਾ ਨੂੰ ਨਹੀਂ ਪਤਾ ਸੀ ਕਿ ਬੱਚੀ ਵੀ ਉਸ ਦਾ ਪਿੱਛਾ ਕਰ ਰਿਹਾ ਸੀ। ਸੁਪਰਫਾਸਟ ਟਰੇਨ ਹੋਣ ਕਾਰਨ ਟਰੇਨ ਦੀ ਰਫਤਾਰ ਜ਼ਿਆਦਾ ਸੀ। ਇਸ ਦੀ ਲਪੇਟ ‘ਚ ਆ ਕੇ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਤੁਰੰਤ ਮੌਕੇ ਤੋਂ ਬੱਚੀ ਦੀ ਲਾਸ਼ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ।ਜਾਣਕਾਰੀ ਮਿਲਦੇ ਮੌਕੇ ‘ਤੇ ਪਹੁੰਚੀ ਰੇਲਵੇ ਵਿਭਾਗ ਦੀ ਪੁਲਸ ਨੇ ਮ੍ਰਿਤਕ ਬੱਚੀ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।

 

The post ਵੰਦੇ ਭਾਰਤ ਟਰੇਨ ਦੀ ਲਪੇਟ ‘ਚ ਆਈ ਮਾਸੂਮ ਬੱਚੀ ਹੋਈ ਮੌਤ,ਪਰਿਵਾਰ ’ਚ ਸੋਗ ਦੀ ਲਹਿਰ appeared first on Welcome Punjab News.



source https://welcomepunjab.in/vande-bharat-train-di-lapet-cha-i/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top