ਸੋਗ ‘ਚ ਬਦਲੀਆਂ ਨਵੇਂ ਸਾਲ ਦੀਆਂ ਖੁਸ਼ੀਆਂ, 3 ਭੈਣਾਂ ਨਾਲ ਵਾਪਰਿਆ ਹਾਦਸਾ,1 ਦੀ ਮੋਤ

0

ਕਪੂਰਥਲ(ਗੋਰਵ ਮੜਿਆ) ਪਿੰਡ ਭੀਲਾ ਨੇੜੇ ਸਵੇਰੇ ਸੰਘਣੀ ਧੁੰਦ ਕਾਰਨ ਐਕਟਿਵਾ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਹਾਦਸੇ ‘ਚ ਐਕਟਿਵਾ ‘ਤੇ ਸਵਾਰ ਤਿੰਨ ਭੈਣਾਂ ‘ਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੋ ਜਖਮੀਆਂ ਨੂੰ ਹਸਪਤਾਲ ‘ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ। ਇੱਕ ਭੈਣ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਮਹਿਮਦਵਾਲ ਦੀਆਂ ਰਹਿਣ ਵਾਲੀਆਂ 3 ਭੈਣਾਂ ਅਮਨਦੀਪ ਕੌਰ, ਕਮਲਦੀਪ ਕੌਰ ਅਤੇ ਪਵਨਦੀਪ ਕੌਰ ਆਈਟੀਸੀ ਕੰਪਨੀ ਵਿੱਚ ਕੰਮ ਕਰਦੀਆਂ ਹਨ। ਸ਼ਨੀਵਾਰ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਐਕਟਿਵਾ ‘ਤੇ ਆਈਟੀਸੀ ਕੰਪਨੀ ‘ਚ ਕੰਮ ‘ਤੇ ਜਾ ਰਹੀਆਂ ਸਨ। ਧੁੰਦ ਕਾਰਨ ਪਿੰਡ ਭੀਲਾ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ 108 ‘ਤੇ ਫੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ ਅਤੇ ਤਿੰਨਾਂ ਭੈਣਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ। ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਸਿੰਘ ਨੇ ਇੱਕ ਭੈਣ ਅਮਨਦੀਪ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦਕਿ ਕਮਲਦੀਪ ਕੌਰ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਤੀਜੀ ਜ਼ਖ਼ਮੀ ਔਰਤ ਪਵਨਦੀਪ ਕੌਰ ਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਚੱਲ ਰਿਹਾ ਹੈ।ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਸੋਗ ‘ਚ ਬਦਲੀਆਂ ਨਵੇਂ ਸਾਲ ਦੀਆਂ ਖੁਸ਼ੀਆਂ, 3 ਭੈਣਾਂ ਨਾਲ ਵਾਪਰਿਆ ਹਾਦਸਾ,1 ਦੀ ਮੋਤ appeared first on Welcome Punjab News.



source https://welcomepunjab.in/mourning-in-changes-of-the-new-year/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top