Breaking News, ਇਮਰਾਨ ਖਾਨ ‘ਤੇ ਹੋਇਆ ਜਾਨਲੇਵਾ ਹਮਲਾ, ਲੱਗੀ ਗੋਲੀ

0

 

ਇਸਲਾਮਾਬਾਦ(ਬਿਉਰੋ) – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਹਨ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵਜ਼ੀਰਾਬਾਦ ਦੇ ਜ਼ਫਰ ਅਲੀ ਖਾਨ ਚੌਕ ਨੇੜੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖਾਨ ਦੇ ਕੰਟੇਨਰ ਨੇੜੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ‘ਚ ਇਮਰਾਨ ਖਾਨ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਪੀਐਮ ਦੀ ਲੱਤ ਵਿੱਚ ਗੋਲੀ ਲੱਗੀ ਹੈ। ਮੀਡੀਆ ਮੁਤਾਬਕ ਪੁਲਸ ਨੇ ਹਮਲਾਵਰ ਨੂੰ ਮੌਕੇ ਤੋਂ ਫੜ ਲਿਆ ਹੈ। ਹਮਲਾਵਰਾਂ ਨੇ ਇਮਰਾਨ ਖਾਨ ਨੂੰ ਟਾਰਗੇਟ ਕਰਕੇ ਗੋਲੀ ਚਲਾਈ ਹੈ। ਗੋਲੀਬਾਰੀ ‘ਚ ਚਾਰ ਤੋਂ ਪੰਜ ਹੋਰ ਲੋਕ ਵੀ ਜ਼ਖਮੀ ਹੋ ਗਏ। ਗੋਲ਼ੀ ਚੱਲਣ ਦੀ ਆਵਾਜ਼ ਨੇ ਪੈਦਲ ਮਾਰਚ ਵਿੱਚ ਭਾਜੜ ਮਚਾਈ। ਲੋਕ ਚੀਕਦੇ-ਚਿਹਾੜੇ ਇਧਰ-ਉਧਰ ਭੱਜਣ ਲੱਗੇ। ਜ਼ਖਮੀਆਂ ‘ਚ ਫੈਜ਼ਲ ਜਾਵੇਦ ਖਾਨ ਵੀ ਜ਼ਖਮੀ ਹੋ ਗਿਆ ਹੈ।

 

The post Breaking News, ਇਮਰਾਨ ਖਾਨ ‘ਤੇ ਹੋਇਆ ਜਾਨਲੇਵਾ ਹਮਲਾ, ਲੱਗੀ ਗੋਲੀ appeared first on Welcome Punjab News.



source https://welcomepunjab.in/breaking-news-imran-khan-was-killed/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top