ਪੰਜਾਬ ’ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ
ਲੁਧਿਆਣਾ(ਬਿਉਰੋ ): ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਰਅਸਲ, ਔਰਤ ਘਰ ਦੇ ਬਾਹਰ ਸਕੂਟਰੀ ‘ਚ ਚਾਬੀ ਛੱਡ ਕੇ ਪਰਿਵਾਰਕ ਮੈਂਬਰ ਨਾਲ ਗੱਲ ਕਰ ਰਹੀ ਸੀ। ਇਸ ਦੌਰਾਨ ਵਿਅਕਤੀ ਔਰਤ ਦੀ ਪਿੱਠ ‘ਪਿੱਛੇ ਸ਼ਰ੍ਹੇਆਮ ਉਸਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਿਆ। ਔਰਤ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਇਕ ਚੋਰ ਉਸਦੀ ਸਕੂਟੀ ਚੋਰੀ ਕਰ ਕੇ ਲੈ ਗਿਆ। ਜਦੋਂ ਔਰਤ ਨੇ ਮੁੜ ਕੇ ਦੇਖਿਆ ਤਾਂ ਉਸ ਦਾ ਸਕੂਟਰ ਗਾਇਬ ਸੀ।ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਉਥੋਂ ਇੱਕ ਚੋਰ ਐਕਟਿਵਾ ਚੋਰੀ ਕਰਦਾ ਨਜ਼ਰ ਆਇਆ।ਔਰਤ ਦੇ ਪਿਤਾ ਮਨਜੀਤਪਾਲ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੇ ਜਾਂਚ ਕੀਤੀ ਜਾ ਰਹੀ ਹੈ।
The post ਗੱਲਾਂ ‘ਚ ਮਸਤ ਔਰਤ ਦੀ ਪਿੱਠ ਪਿੱਛੋਂ ਸ਼ਰੇਆਮ ਐਕਟਿਵਾ ਲੈਕੇ ਕੇ ਵਿਅਕਤੀ ਹੋਇਆ ਰਫੁ ਚੱਕਰ,ਰਹੋ ਸਾਵਧਾਨ appeared first on Welcome Punjab News.
source https://welcomepunjab.in/the-womans-back/